ਸੱਜ-ਵਿਆਹੀ ਕੁੜੀ ਨੇ ਕੀਦੀ ਖ਼ੁਦਕੁਸ਼ੀ! ਪੇਕਿਆਂ ਨੇ ਸਹੁਰਾ ਪਰਿਵਾਰ ''ਤੇ ਲਾਏ ਦੋਸ਼

Wednesday, Jan 07, 2026 - 06:52 PM (IST)

ਸੱਜ-ਵਿਆਹੀ ਕੁੜੀ ਨੇ ਕੀਦੀ ਖ਼ੁਦਕੁਸ਼ੀ! ਪੇਕਿਆਂ ਨੇ ਸਹੁਰਾ ਪਰਿਵਾਰ ''ਤੇ ਲਾਏ ਦੋਸ਼

ਲੁਧਿਆਣਾ (ਰਾਮ) : ਥਾਣਾ ਜਮਾਲਪੁਰ ਦੇ ਅਧੀਨ ਪੈਂਦੀ ਨਿਊ ਗੁਰੂ ਨਾਨਕ ਨਗਰ ਕਾਲੋਨੀ ’ਚ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ 20 ਸਾਲਾ ਨਵ-ਵਿਆਹੀ ਨੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਘਟਨਾ ਨਾਲ ਇਲਾਕੇ ’ਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ।

ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਬੇਟੀ ਨੂੰ ਸਹੁਰੇ ਪਰਿਵਾਰ ਵਾਲੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੇਟੀ ਨੇ ਕਈ ਵਾਰ ਥਾਣੇ ਜਾ ਕੇ ਸ਼ਿਕਾਇਤ ਵੀ ਦਿੱਤੀ ਸੀ ਪਰ ਕਿਸੇ ਤਰ੍ਹਾਂ ਦੀ ਠੋਸ ਕਾਰਵਾਈ ਨਹੀਂ ਹੋਈ। ਪਿਤਾ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਪੁਲਸ ਕਾਰਵਾਈ ਕਰਦੀ ਤਾਂ ਅੱਜ ਉਨ੍ਹਾਂ ਦੀ ਬੇਟੀ ਜਿਊਂਦੀ ਹੁੰਦੀ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਦੀ ਐੱਸ. ਐੱਚ. ਓ. ਬਲਵਿੰਦਰ ਕੌਰ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੰਡਸਟਰੀ ਏਰੀਆ-ਏ ਦੇ ਏ. ਸੀ. ਪੀ. ਇੰਦਰਜੀਤ ਸਿੰਘ ਬੋਪਾਰਾਏ ਵੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।

ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ ਦਰਜ ਕਰ ਲਏ ਹਨ। ਪਿਤਾ ਨੇ ਸਿੱਧੇ ਤੌਰ 'ਤੇ ਸਹੁਰਿਆਂ ਵੱਲੋਂ ਬੇਟੀ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


 


author

Anmol Tagra

Content Editor

Related News