ਜਲੰਧਰ ਵਿਖੇ ਨਹਿਰ ਕੋਲੋਂ ਮਿਲੀ ਕੁੜੀ ਦੀ ਲਾਸ਼! ਜਬਰ-ਜ਼ਿਨਾਹ ਮਗਰੋਂ ਕਤਲ ਦਾ ਸ਼ੱਕ

Friday, Jan 02, 2026 - 01:34 PM (IST)

ਜਲੰਧਰ ਵਿਖੇ ਨਹਿਰ ਕੋਲੋਂ ਮਿਲੀ ਕੁੜੀ ਦੀ ਲਾਸ਼! ਜਬਰ-ਜ਼ਿਨਾਹ ਮਗਰੋਂ ਕਤਲ ਦਾ ਸ਼ੱਕ

ਲਾਂਬੜਾ (ਵਰਿੰਦਰ)- ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਕੁਰਾਲੀ ਦੇ ਨਹਿਰ ਪਾਸੇ ਤੋਂ ਨਵੇਂ ਸਾਲ ਦੇ ਦਿਨ ਲਾਂਬੜਾ ਪੁਲਸ ਨੂੰ ਇਕ ਅਣਪਛਾਤੀ ਕੁੜੀ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਲੜਕੀ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਪੁਲਸ ਨੂੰ ਮਿਲਦੇ ਹੀ ਮੌਕੇ ’ਤੇ ਡੀ. ਐੱਸ. ਪੀ. ਕਰਤਾਰਪੁਰ ਨਰਿੰਦਰ ਸਿੰਘ ਔਜਲਾ, ਸੀ. ਆਈ. ਏ. ਸਟਾਫ਼ ਤੋਂ ਪੁਸ਼ਪ ਬਾਲੀ, ਥਾਣਾ ਮੁਖੀ ਗੁਰਮੀਤ ਰਾਮ ਅਤੇ ਫੋਰੈਂਸਿਕ ਜਾਂਚ ਟੀਮ ਮੌਕੇ ’ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ: Punjab : ਇਸ ਰੇਲਵੇ ਫਾਟਕ 'ਤੇ ਟੁੱਟਿਆ ਟਰਾਲੀ ਦਾ ਐਕਸਲ, ਡੇਢ ਘੰਟਾ ਰੋਕੀਆਂ ਰੇਲਾਂ

PunjabKesari

ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਦੀ ਉਮਰ 20 ਤੋਂ 25 ਸਾਲ ਦੀ ਦੱਸੀ ਗਈ ਹੈ। ਕੁੜੀ ਨੇ ਟੀ. ਸ਼ਰਟ ਅਤੇ ਸਲੈਕਸ ਪਾਈ ਹੋਈ ਹੈ। ਮ੍ਰਿਤਕ ਦੀ ਖੱਬੀ ਬਾਂਹ ’ਤੇ ਮਾਤਾ ਸੀਤਾ ਰਾਣੀ ਅਤੇ ਸੱਜੀ ਬਾਂਹ ’ਤੇ ਪਿਤਾ ਬਿਕਰਮ ਸਿੰਘ ਦੇ ਨਾਂ ਗੁਦਵਾਇਆ ਹੋਇਆ ਹੈ। ਇਸ ਤੋਂ ਇਲਾਵਾ ਇਕ ਕੂਣੀ ਦੇ ਨੇੜੇ ਗਿੱਲ ਅਤੇ ਦੂਜੀ ਕੂਣੀ ’ਤੇ ਸੰਨੀ ਅਤੇ ਇਕ ਬਾਂਹ ’ਤੇ ਭੋਲਾ ਦਾ ਨਾਂ ਵੀ ਗੁਦਵਾਇਆ ਹੋਇਆ ਹੈ। ਪੁਲਸ ਵੱਲੋਂ ਆਸ-ਪਾਸ ਦੇ ਲੋਕਾਂ ਪਾਸੋਂ ਮ੍ਰਿਤਕਾ ਦੀ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਦੀ ਪਛਾਣ ਨਹੀਂ ਹੋ ਸਕੀ।

ਲੋਕਾਂ ਦਾ ਦੱਸਣਾ ਹੈ ਕਿ ਬੀਤੀ ਬੁਧਵਾਰ ਰਾਤ ਨੂੰ ਹੀ ਇਹ ਘਟਨਾ ਵਾਪਰੀ ਹੈ ਕਿਉਂਕਿ ਇਸ ਰਸਤੇ ’ਤੇ ਆਵਾਜਾਈ ਕਾਫ਼ੀ ਹੁੰਦੀ ਹੈ। ਜੇਕਰ ਪਹਿਲਾ ਇਹ ਘਟਨਾ ਵਾਪਰੀ ਹੁੰਦੀ ਤਾਂ ਉਸ ਦਾ ਪਤਾ ਲੱਗ ਜਾਣਾ ਸੀ। ਮ੍ਰਿਤਕ ਲੜਕੀ ਦੇ ਪੈਰਾਂ ਦੀਆਂ ਉਂਗਲਾਂ ’ਤੇ ਜ਼ਖ਼ਮਾਂ ਦੇ ਨਿਸ਼ਾਨ ਹਨ। ਸੰਭਾਵਨਾ ਹੈ ਕਿ ਇਹ ਅਵਾਰਾ ਕੁੱਤਿਆਂ ਵੱਲੋਂ ਨੋਚੇ ਗਏ ਹੋ ਸਕਦੇ ਹਨ। ਜਦਕਿ ਉਸ ਦੇ ਬੂਟ ਸਾਈਡ ’ਤੇ ਪਏ ਸਨ।

ਇਹ ਵੀ ਪੜ੍ਹੋ: ਸਾਲ ਦੇ ਪਹਿਲੇ ਦਿਨ ਪੰਜਾਬ 'ਚ ਵੱਡਾ ਹਾਦਸਾ! 3 ਨੌਜਵਾਨਾਂ ਦੀ ਭਿਆਨਕ ਮੌਤ

ਮ੍ਰਿਤਕਾ ਨਾਲ ਰੇਪ ਤੋਂ ਬਾਅਦ ਕਤਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੁੜੀ ਨਾਲ ਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਮ੍ਰਿਤਕਾ ਦੀ ਬਾਂਹ ’ਤੇ ਇੰਜੈਕਸ਼ਨ ਲੱਗਾ ਮਿਲਿਆ
ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਦੀ ਇਕ ਬਾਂਹ ’ਤੇ ਇਕ ਇੰਜੈਕਸ਼ਨ ਲੱਗਾ ਹੋਇਆ ਵੀ ਪਾਇਆ ਗਿਆ। ਪੁਲਸ ਵੱਲੋਂ ਇੰਜੈਕਸ਼ਨ ਨੂੰ ਬਰਾਮਦ ਕਰ ਲਿਆ ਗਿਆ ਹੈ।

ਪੁਲਸ ਬਾਰੀਕੀ ਨਾਲ ਕਰ ਰਹੀ ਜਾਂਚ : ਗੁਰਮੀਤ ਰਾਮ ਥਾਣਾ ਮੁਖੀ
ਇਸ ਸਬੰਧੀ ਥਾਣਾ ਮੁਖੀ ਗੁਰਮੀਤ ਰਾਮ ਨੇ ਦੱਸਿਆ ਕਿ ਮ੍ਰਿਤਕਾ ਨਾਲ ਰੇਪ ਸਬੰਧੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਮੈਡੀਕਲ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਉਨ੍ਹਾਂ ਆਖਿਆ ਕਿ ਲਾਸ਼ ਦੀ ਸ਼ਨਾਖਤ ਨਾ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਵਿਖੇ 72 ਘੰਟਿਆਂ ਲਈ ਰੱਖਿਆ ਗਿਆ ਹੈ। ਮ੍ਰਿਤਕਾ ਦੀ ਇਕ ਬਾਂਹ ’ਤੇ ਜੋ ਇੰਜੈਕਸ਼ਨ ਲੱਗਾ ਹੈ, ਉਸ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ। ਮ੍ਰਿਤਕਾ ਦੇ ਸਰੀਰ ’ਤੇ ਕੋਈ ਸੱਟ ਆਦਿ ਦੇ ਨਿਸ਼ਾਨ ਨਹੀਂ ਪਾਏ ਗਏ ਹਨ। ਪੁਲਸ ਵਲੋਂ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ‘ਚ ਵੱਡਾ ਫੇਰਬਦਲ! ਜਲੰਧਰ ਦੇ DCP ਨਰੇਸ਼ ਡੋਗਰਾ ਸਣੇ ਦੋ ਅਧਿਕਾਰੀਆਂ ਦੇ ਤਬਾਦਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News