ਵਾਰਦਾਤ ਦੀ ਫਿਰਾਕ ’ਚ ਚਾਕੂ ਲੈ ਕੇ ਘੁੰਮ ਰਿਹਾ ਨੌਜਵਾਨ ਕਾਬੂ
Thursday, Jan 15, 2026 - 10:39 AM (IST)
ਮਾਨਸਾ (ਜੱਸਲ) : ਰੇਲਵੇ ਪੁਲਸ ਮਾਨਸਾ ਨੇ ਸਟੇਸ਼ਨ ’ਤੇ ਕਮਾਨੀਦਾਰ ਚਾਕੂ ਲੈ ਕੇ ਘੁੰਮਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਸ ਅਨੁਸਾਰ ਇਸ ਚਾਕੂ ਨਾਲ ਉਸ ਨੇ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਉਸ ਦੇ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਰੇਲਵੇ ਪੁਲਸ ਚੌਂਕੀ ਮਾਨਸਾ ਦੇ ਇੰਚਾਰਜ ਏ. ਐੱਸ. ਆਈ. ਪਾਖਰ ਸਿੰਘ ਨੇ ਦੱਸਿਆ ਕਿ ਹੌਲਦਾਰ ਅੰਮ੍ਰਿਤਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਮਾਨਸਾ ਤੋਂ ਕਰਨ ਸਿੰਘ ਪੁੱਤਰ ਸੋਮਾ ਸਿੰਘ ਵਾਸੀ ਮਾਨਸਾ ਨੂੰ ਕਮਾਨੀਦਾਰ ਚਾਕੂ ਸਮੇਤ ਕਾਬੂ ਕੀਤਾ।
ਉਹ ਗੱਡੀ ਤੋਂ ਉਤਰ ਕੇ ਸਟੇਸ਼ਨ ’ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਰਨ ਸਿੰਘ ਨੂੰ ਕਾਬੂ ਕਰ ਕੇ ਉਸ ਦੇ ਖ਼ਿਲਾਫ਼ ਜੀ. ਆਰ. ਪੀ. ਬਠਿੰਡਾ ਵਿਖੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਕਈ ਮਾਮਲੇ ਦਰਜ ਹਨ।
