ਪੰਜਾਬ: ਵਿਆਹ ਤੋਂ ਐਨ ਪਹਿਲਾਂ ਕੁੜੀ ਨੂੰ ਭਜਾ ਕੇ ਲੈ ਗਈ ਕੁੜੀ; ਕਹਿੰਦੀਆਂ ਆਪਸ ''ਚ ਕਰਵਾਉਣਾ ਵਿਆਹ
Wednesday, Dec 31, 2025 - 04:35 PM (IST)
ਤਰਨਤਾਰਨ (ਰਮਨ): ਪੰਜਾਬ 'ਚ ਸਮਲਿੰਗੀ ਰਿਸ਼ਤੇ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਵਿਆਹ ਵਾਲੀ ਕੁੜੀ ਨੂੰ ਉਸ ਦੀ ਸਹੇਲੀ ਭਜਾ ਕੇ ਲੈ ਗਈ। ਉਹ ਦੋਵੇਂ ਆਪਸ ਵਿਚ ਵਿਆਹ ਕਰਵਾਉਣਾ ਚਾਹੁੰਦੀਆਂ ਹਨ। ਕੁੜੀ ਦੇ ਮਾਪਿਆਂ ਨੇ ਪੁਲਸ ਤੋਂ ਇਨਸਾਫ਼ ਦੀ ਗੁਹਾਰ ਲਗਵਾਈ ਹੈ।
ਇਹ ਹੈਰਾਨੀਜਨਕ ਮਾਮਲਾ ਤਰਤਤਾਰਨ ਦੇ ਮਹੱਲਾ ਮੁਰਾਦਪੁਰਾ ਦਾ ਹੈ। ਇੱਥੇ 14 ਜਨਵਰੀ ਨੂੰ ਲਖਵਿੰਦਰ ਕੌਰ ਨਾਂ ਦੀ ਕੁੜੀ ਦਾ ਵਿਆਹ ਹੋਣ ਜਾ ਰਿਹਾ ਸੀ ਤੇ ਪਰਿਵਾਰ ਵੱਲੋਂ ਬੜੇ ਚਾਵਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਪਰਿਵਾਰ ਨੇ ਬਾਕਾਇਦਾ ਵਿਆਹ ਦੇ ਕਾਰਡ ਵੀ ਵੰਡ ਦਿੱਤੇ ਸਨ। ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਲਖਵਿੰਦਰ ਕੌਰ ਦੀ ਸਹੇਲੀ ਸੁਨੀਤਾ ਉਸ ਨੂੰ ਭਜਾ ਕੇ ਲੈ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੁਨੀਤਾ ਲਖਵਿੰਦਰ ਕੌਰ ਦਾ ਵਿਆਹ ਕਿਸੇ ਹੋਰ ਨਾਲ ਨਹੀਂ ਹੋਣ ਦੇਣਾ ਚਾਹੁੰਦੀ ਤੇ ਉਸ ਨਾਲ ਆਪ ਵਿਆਹ ਕਰਵਾਉਣਾ ਚਾਹੁੰਦੀ ਹੈ।
ਪਰਿਵਾਰ ਨੇ ਦੱਸਿਆ ਕਿ ਸੁਨੀਤਾ ਤੇ ਲਖਵਿੰਦਰ ਕੌਰ ਨੇ 9ਵੀਂ ਤੋਂ 12ਵੀਂ ਜਮਾਤ ਤਕ ਇਕੱਠਿਆਂ ਪੜ੍ਹਾਈ ਕੀਤੀ ਹੈ ਤੇ ਸੁਨੀਤਾ ਲਖਵਿੰਦਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਕੁੜੀਆਂ ਬਾਲਗ ਹਨ। ਪਰਿਵਾਰ ਨੇ ਪੁਲਸ ਤੋਂ ਮਦਦ ਦੀ ਗੁਹਾਰ ਲਗਾਈ ਹੈ।
