ਵੱਡੇ ਸੁਫ਼ਨੇ ਲੈ ਵਿਦੇਸ਼ ਗਏ ਪੰਜਾਬੀ ਨੌਜਵਾਨ ਨਾਲ ਵਾਪਰ ਗਈ ਅਣਹੋਣੀ! ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
Sunday, Jan 04, 2026 - 02:36 PM (IST)
ਬਰਨਾਲਾ/ਧਨੌਲਾ (ਵਿਵੇਕ ਸਿੰਧਵਾਨੀ, ਰਮਨ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸਮਾਜਸੇਵੀ ਤੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਕਾਕਾ ਬਡਬਰ ਨੇ ਦੱਸਿਆ ਕਿ ਨੌਜਵਾਨ ਤੇਜਪਾਲ ਸਿੰਘ ਸੇਖੋਂ (34) ਪੁੱਤਰ ਗੁਰਚਰਨ ਸਿੰਘ ਸੇਖੋਂ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮੱਧਵਰਗੀ ਪਰਿਵਾਰ ਹੋਣ ਕਾਰਨ ਮ੍ਰਿਤਕ ਕੰਮਕਾਜ ਲਈ ਕਰੀਬ 5 ਸਾਲ ਪਹਿਲਾਂ ਇੰਡੋਨੇਸ਼ੀਆ ਗਿਆ ਸੀ।
