ਪੰਜਾਬ: ਕੁੜੀ ਦਾ ਸ਼ਰਮਨਾਕ ਕਾਰਾ! ਬਜ਼ੁਰਗ ਦੀ ਬਣਾਈ ਅਸ਼ਲੀਲ ਵੀਡੀਓ ਤੇ ਫ਼ਿਰ...
Sunday, Jan 11, 2026 - 07:29 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਟਾਂਡਾ ਇਲਾਕੇ ਵਿਚ ਇਕ ਮਹਿਲਾ ਵੱਲੋਂ ਆਪਣੇ ਦੋ ਮਰਦ ਸਾਥੀਆਂ ਨਾਲ ਮਿਲ ਕੇ ਇਕ ਬਜ਼ੁਰਗ ਵਿਅਕਤੀ ਨੂੰ ਬਲੈਕਮੇਲ ਕਰਕੇ ਨਾਟਕੀ ਤਰੀਕੇ ਨਾਲ ਠੱਗੀ ਦਾ ਸ਼ਿਕਾਰ ਬਣਾਇਆ ਹੈ। ਇਸ ਦੀ ਸ਼ਿਕਾਇਤ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਟਾਂਡਾ ਪੁਲਸ ਨੂੰ ਦਿੱਤੀ ਹੈ, ਜਿਸ ਵਿਚ ਉਸ ਨੇ ਬੜੇ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ Alert, ਮੀਂਹ ਸਬੰਧੀ ਦਿੱਤੇ ਇਹ ਸੰਕੇਤ
ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਵੱਲੋਂ ਇਕ ਆਟੋ ਚਾਲਕ ਨੂੰ ਨਿਸ਼ਾਨਾ ਬਣਾ ਕੇ ਉਸ ਦੀ ਜਬਰੀ ਅਸ਼ਲੀਲ ਵੀਡੀਓ ਬਣਾ ਕੇ ਠੱਗਣ ਤੋਂ ਬਾਅਦ ਉਸ ਕੋਲੋਂ ਹੋਰ ਪੈਸੇ ਲੈਣ ਲਈ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਲੁੱਟਖੋਹ ਦਾ ਸ਼ਿਕਾਰ ਹੋਏ ਮੰਗਲ ਸਿੰਘ ਵਾਸੀ ਪਿੰਡ ਮਲਕਪੁਰ ਬੋਦਲ ਥਾਣਾ ਟਾਂਡਾ ਨੇ ਦੱਸਿਆ ਕਿ ਪਿਛਲੇ ਦਿਨੀਂ 5 ਜਨਵਰੀ ਨੂੰ ਸ਼ਾਮ ਵੇਲੇ ਮੈਂ ਆਪਣੇ ਆਟੋ ਰਿਕਸ਼ੇ ਨਾਲ ਸ਼ਹੀਦ ਭਗਤ ਚੌਕ ਖੜ੍ਹਾ ਸੀ ਤਾਂ ਇਕ ਨਾਮਾਲੂਮ ਕੁੜੀ ਨੇ ਕਿਹਾ ਕਿ ਮੇਰਾ ਕੁਝ ਸਾਮਾਨ ਪਿੰਡ ਲੋਧੀ ਚੱਕ ਤੋਂ ਲੈ ਕੇ ਆਉਣਾ ਹੈ, ਜਿਸ ਨਾਲ ਕਿਰਾਇਆ ਤੈਅ ਕਰਨ ਤੋਂ ਬਾਅਦ ਮੰਗਲ ਸਿੰਘ ਨੇ ਕੁੜੀ ਨੂੰ ਆਟੋ ਵਿਚ ਬਿਠਾ ਕੇ ਪਿੰਡ ਲੋਧੀ ਤੱਕ ਪਹੁੰਚ ਗਿਆ।
ਉਕਤ ਕੁੜੀ ਵੱਲੋਂ ਮੰਗਲ ਸਿੰਘ ਨੂੰ ਘਰ ਅੰਦਰੋਂ ਸਾਮਾਨ ਚੁੱਕਣ ਲਈ ਘਰ ਅੰਦਰ ਬੁਲਾ ਲਿਆ, ਜਿੱਥੇ ਘਰ ਅੰਦਰ ਪਹਿਲਾਂ ਤੋਂ ਮੌਜੂਦ 2 ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਦਿੱਤੀ। ਉਸ ਦੇ ਗਲੇ ’ਚ ਪਹਿਨੀ ਸੋਨੇ ਦੀ ਚੇਨ, ਜੇਬ ਵਿਚ ਰੱਖੇ 5 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਖੋਹ ਲਿਆ। ਉਕਤ ਵਿਅਕਤੀਆਂ ਨੇ ਮੰਗਲ ਸਿੰਘ ਦੇ ਕੱਪੜੇ ਉਤਾਰ ਨੰਗੇ ਕਰਕੇ ਅਸ਼ਲੀਲ ਵੀਡੀਓ ਵੀ ਬਣਾ ਲਈ ਅਤੇ ਫਿਰ ਆਟੋ ਵਿਚ ਰੱਖਿਆ ਪਰਸ ਵੀ ਕੱਢ ਲਿਆ, ਜਿਸ ਵਿਚ ਮੰਗਲ ਸਿੰਘ ਦਾ ਏ. ਟੀ. ਐੱਮ. ਕਾਰਡ ਵੀ ਸੀ। ਉਕਤ ਠੱਗ ਟੋਲੇ ਨੇ ਅਸ਼ਲੀਲ ਵੀਡੀਓ ਦਾ ਡਰ ਵਿਖਾ ਕੇ ਉਸ ਦੇ ਆਟੋ ਰਿਕਸ਼ਾ ’ਤੇ ਬੈਠ ਟਾਂਡਾ ਵਿਖੇ ਐਕਸਿਸ ਬੈਂਕ ਦੀ ਬ੍ਰਾਂਚ ਟਾਂਡਾ ਪਹੁੰਚ ਕੇ ਉਸਨੂੰ ਡਰਾ ਧਮਕਾ ਕੇ ਉਸਦੇ ਏ.ਟੀ.ਐੱਮ. ਵਿਚੋਂ 25 ਹਜ਼ਾਰ ਰੁਪਏ ਜ਼ਬਰਦਸਤ ਕਢਵਾ ਲਏ।
ਇਹ ਵੀ ਪੜ੍ਹੋ: ਬਠਿੰਡਾ 'ਚ CM ਮਾਨ ਵੱਲੋਂ ਹਾਈਟੈੱਕ ਲਾਇਬ੍ਰੇਰੀ ਦਾ ਉਦਘਾਟਨ, BJP,ਵੜਿੰਗ ਤੇ SGPC 'ਤੇ ਸਾਧੇ ਨਿਸ਼ਾਨੇ
ਬਾਅਦ ਵਿਚ ਉਕਤ ਠੱਗ ਲੁਟੇਰੇ ਮੰਗਲ ਨੂੰ ਆਟੋ ਰਿਕਸ਼ਾ ਵਿਚ ਬਿਠਾ ਕੇ ਹਰਸੀ ਪਿੰਡ ਲੈ ਗਏ, ਜਿੱਥੇ ਠੱਗ ਟੋਲੇ ਦੀ ਮੈਂਬਰ ਉਕਤ ਕੁੜੀ ਨੇ ਕੋਈ ਨਸ਼ਾ ਕਿਸੇ ਪਾਸੋਂ ਖ਼ਰੀਦ ਕੀਤਾ। ਜਿਸ ਤੋਂ ਬਾਅਦ ਉਕਤ ਠੱਗ ਲੁਟੇਰਿਆਂ ਨੇ ਜਾਜਾ ਬਾਈਪਾਸ ਵਿਖੇ ਵਕਤ ਕਰੀਬ ਰਾਤ 11 ਵਜੇ ਆਟੋ ਰਿਕਸ਼ਾ ਸਮੇਤ ਛੱਡ ਦਿੱਤਾ।
ਮੰਗਲ ਸਿੰਘ ਡਰਦਾ ਮਾਰਾ ਆਪਣੇ ਆਟੋ ’ਤੇ ਘਰ ਚਲਾ ਚਲਾ ਗਿਆ। ਉਕਤ ਠੱਗ ਲੁਟੇਰੇ ਇਥੇ ਹੀ ਨਹੀਂ ਰੁਕੇ ਅਤੇ ਅਸ਼ਲੀਲ ਵੀਡੀਓ ਦਾ ਡਰ ਵਿਖਾ ਕੇ ਬਲੈਕਮੇਲ ਕਰਦੇ ਹੋਏ ਮੰਗਲ ਸਿੰਘ ਕੋਲੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ। ਮੰਗਲ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਥਾਣਾ ਟਾਂਡਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ: ਸਿਆਸਤ 'ਚ ਵੱਡੀ ਹਲਚਲ! ਚੰਡੀਗੜ੍ਹ 'ਚ ਭਾਜਪਾ ਕੌਂਸਲਰ ਦੀ ਭਾਬੀ ਗ੍ਰਿਫ਼ਤਾਰ
ਕੀ ਕਹਿਣੈ ਐੱਸ. ਐੱਚ. ਓ. ਟਾਂਡਾ ਦਾ
ਇਸ ਸਬੰਧੀ ਜਦੋਂ ਐੱਸ. ਐੱਚ. ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੰਗਲ ਸਿੰਘ ਵੱਲੋਂ ਥਾਣਾ ਟਾਂਡਾ ਵਿਖੇ ਦਰਖ਼ਾਸਤ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ। ਸ਼ਿਕਾਇਤ ਸਹੀ ਪਾਏ ਜਾਣ ’ਤੇ ਠੱਗੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ CM ਮਾਨ, ਪੰਜਾਬ ਪੁਲਸ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
