ਥਾਣੇ ''ਚੋਂ ਦੋਸ਼ੀ ਹੋਇਆ ਫਰਾਰ, 3 ਮੁਲਾਜ਼ਮਾਂ ਖਿਲਾਫ ਪਰਚਾ ਦਰਜ

01/13/2018 8:16:57 PM

ਗਿੱਦੜਬਾਹਾ,(ਕੁਲਭੂਸ਼ਨ)—ਬੀਤੀ 7 ਜਨਵਰੀ ਨੂੰ ਪਿੰਡ ਕੁਰਾਈਵਾਲਾ ਦੇ ਰਹਿਣ ਵਾਲੇ 14 ਸਾਲਾ ਸਕੂਲੀ ਵਿਦਿਆਰਥੀ ਸੁਰਿੰਦਰ ਸਿੰਘ ਦਾ ਅਗਵਾਕਾਰ ਸੋਨੀ ਸਿੰਘ ਪੁਲਸ ਨੂੰ ਝਕਾਨੀ ਦੇ ਕੇ ਅੱਜ ਸਵੇਰੇ ਥਾਣੇ 'ਚੋਂ ਫਰਾਰ ਹੋ ਗਿਆ। 
ਡੀ. ਐੱਸ. ਪੀ. ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਉਕਤ ਅਗਵਾ ਮਾਮਲੇ 'ਚ 5 ਦਿਨਾ ਪੁਲਸ ਰਿਮਾਂਡ 'ਤੇ ਚੱਲ ਰਿਹਾ ਸੋਨੀ ਸਿੰਘ ਅੱਜ ਥਾਣੇ ਤੋਂ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਸੋਨੀ ਸਿੰਘ 'ਤੇ ਪਹਿਲਾਂ ਧਾਰਾ 364 ਅਧੀਨ ਮਾਮਲਾ ਦਰਜ ਕਰ ਕੇ ਬੀਤੀ 11 ਜਨਵਰੀ ਤੋਂ ਉਹ 5 ਦਿਨਾ ਪੁਲਸ ਰਿਮਾਂਡ 'ਤੇ ਸੀ ਅਤੇ ਪੁਲਸ ਵੱਲੋਂ ਸੋਨੀ ਸਿੰਘ ਤੋਂ ਅਗਵਾ ਹੋਏ 14 ਸਾਲਾ ਸੁਰਿੰਦਰ ਸਿੰਘ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਸੀ। 
ਉਨ੍ਹਾਂ ਦੱਸਿਆ ਕਿ ਡਿਊਟੀ 'ਚ ਕੁਤਾਹੀ ਕਰਨ ਵਾਲੇ ਥਾਣੇ ਦੇ ਮੁਨਸ਼ੀ ਹੈੱਡ ਕਾਂਸਟੇਬਲ ਹਰਮੀਤ ਸਿੰਘ, ਦੋ ਸੰਤਰੀਆਂ ਅਸ਼ੋਕ ਕੁਮਾਰ ਅਤੇ ਜਗਨੰਦਨ ਅਤੇ ਮਾਮਲੇ ਦੇ ਮੁੱਖ ਦੋਸ਼ੀ ਸੋਨੀ ਸਿੰਘ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ, ਜਦਕਿ ਥਾਣੇ ਵਿਚ ਡਿਊਟੀ ਅਫ਼ਸਰ ਜਲਜੀਤ ਸਿੰਘ ਅਤੇ ਮਾਮਲੇ ਦੇ ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਕਿਸ਼ੋਰ ਚੰਦ ਵਿਰੁੱਧ ਵਿਭਾਗੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਸੋਨੀ ਸਿੰਘ ਦੀ ਭਾਲ ਜਾਰੀ ਹੈ।


Related News