ਵਕਫ ਬੋਰਡ ਦੀ ਜ਼ਮੀਨ ''ਚੋਂ ਗੈਰ ਕਾਨੂੰਨੀ ਢੰਗ ਨਾਲ ਦਰੱਖਤ ਕਟਵਾਉਣ ਵਾਲੇ ਖਿਲਾਫ ਮਾਮਲਾ ਦਰਜ
Thursday, May 16, 2024 - 02:12 PM (IST)
ਟਾਂਡਾ ਉੜਮੁੜ (ਪੰਡਿਤ) : ਪਿੰਡ ਬਗੋਲ ਖੁਰਦ ਵਿਚ ਵਕਫ ਬੋਰਡ ਦੀ ਜ਼ਮੀਨ ਵਿਚੋਂ ਬਿਨਾਂ ਮਨਜ਼ੂਰੀ ਗੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਕਟਵਾਉਣ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਵਕਫ ਬੋਰਡ ਦੇ ਕਾਰਜਕਾਰੀ ਇਸਟੇਟ ਅਫਸਰ ਪੰਜਾਬ ਵਕਫ ਬੋਰਡ ਹੁਸ਼ਿਆਰਪੁਰ ਹਮਜ਼ਾ ਸਲਾਮ ਦੇ ਬਿਆਨ ਦੇ ਆਧਾਰ 'ਤੇ ਗੁਰਦਿਆਲ ਸਿੰਘ ਪੁੱਤਰ ਬੂਟੀ ਰਾਮ ਦੇ ਖ਼ਿਲਾਫ ਦਰਜ ਕੀਤਾ ਹੈ।
ਹਮਜ਼ਾ ਸਲਾਮ ਨੇ ਦੱਸਿਆ ਕਿ ਪਿੰਡ ਵਿਚ ਵਕਫ ਬੋਰਡ ਦੀ 14 ਕਨਾਲ 17 ਮਰਲੇ ਜ਼ਮੀਨ ਵਿਚ ਲੱਗੇ ਪਾਪੂਲਰ ਅਤੇ ਸਫੈਦਾ ਆਦਿ ਦਰੱਖਤਾਂ ਨੂੰ ਉਕਤ ਵਿਅਕਤੀ ਨੇ ਵਕਫ ਬੋਰਡ ਤੋਂ ਬਿਨਾਂ ਮਨਜ਼ੂਰੀ ਕਟਵਾਇਆ ਹੈ। ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ 'ਤੇ ਜਦੋਂ ਉਨ੍ਹਾਂ ਮੌਕੇ 'ਤੇ ਆ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਹ ਨਹੀਂ ਰੁਕਿਆ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ.ਐੱਸ.ਆਈ. ਗੁਰਮੀਤ ਸਿੰਘ ਮਾਮਲੇ 'ਤੇ ਕਾਰਵਾਈ ਕਰ ਰਹੇ ਹਨ।