ਹਵਾਲਾਤੀ ਦੇ ਭੱਜਣ ਦੇ ਮਾਮਲੇ ''ਚ 3 ਮੁਲਾਜ਼ਮਾਂ ਅਤੇ ਹਵਾਲਾਤੀ ’ਤੇ ਕੇਸ ਦਰਜ

Friday, May 03, 2024 - 05:51 PM (IST)

ਹਵਾਲਾਤੀ ਦੇ ਭੱਜਣ ਦੇ ਮਾਮਲੇ ''ਚ 3 ਮੁਲਾਜ਼ਮਾਂ ਅਤੇ ਹਵਾਲਾਤੀ ’ਤੇ ਕੇਸ ਦਰਜ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿਚ ਪੇਸ਼ੀ ਲਈ ਲਿਆਂਦੇ ਗਏ ਹਵਾਲਾਤੀ ਭੱਜਣ ਦੇ ਮਾਮਲੇ ਵਿਚ 3 ਮੁਲਾਜ਼ਮਾਂ ਅਤੇ ਹਵਾਲਾਤੀ ’ਤੇ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਅਦਾਲਤ ਵਿਚ ਬਣਾਏ ਗਏ ਬਖਸ਼ੀਖਾਨਾ ਵਿਚੋਂ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਹਵਾਲਾਤੀ ਜਸ਼ਨਦੀਪ ਸਿੰਘ ਫਰਾਰ ਹੋ ਗਿਆ ਸੀ। 

ਹਵਾਲਾਤੀ ਖਿਲਾਫ਼ 3 ਫਰਵਰੀ 2024 ਨੂੰ ਥਾਣਾ ਸਦਰ ਵਿਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਥਾਣਾ ਸਦਰ ਵਿਚ ਪੁਲਸ ਮੁਲਾਜ਼ਮ ਅਮਰੀਕ ਸਿੰਘ, ਪੀਐੱਚਸੀ ਸਤਪਾਲ ਸਿੰਘ ਅਤੇ ਪੀਐੱਚਸੀ ਬਿੰਦਰ ਸਿੰਘ ਤੋਂ ਇਲਾਵਾ ਫਰਾਰ ਹੋਏ ਹਵਾਲਾਤੀ ਜਸ਼ਨਦੀਪ ਉਰਫ਼ ਬੱਲੀ ਵਾਸੀ ਜੰਡਿਆਲਾ ਗੁਰੂ ਦੇ ਖਿਲਾਫ਼ ਕੇਸ ਦਰਜ਼ ਕੀਤਾ ਗਿਆ ਹੈ।


author

Gurminder Singh

Content Editor

Related News