ਬਾਰ੍ਹਵੀ ਜਮਾਤ ਵਿਚੋਂ ਚੰਗੀਆਂ ਪੁਜ਼ੀਸਨਾਂ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਸਕੂਲ ਤੇ ਮਾਤਾ-ਪਿਤਾ ਦਾ ਨਾਂ ਰੁਸ਼ਨਾਇਆ

Tuesday, Jul 14, 2020 - 02:10 PM (IST)

ਬਾਰ੍ਹਵੀ ਜਮਾਤ ਵਿਚੋਂ ਚੰਗੀਆਂ ਪੁਜ਼ੀਸਨਾਂ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਸਕੂਲ ਤੇ ਮਾਤਾ-ਪਿਤਾ ਦਾ ਨਾਂ ਰੁਸ਼ਨਾਇਆ

ਭਵਾਨੀਗੜ੍ਹ(ਕਾਂਸਲ) - ਸੀ.ਬੀ.ਐੱਸ.ਈ ਵੱਲੋਂ ਲਈ ਗਈ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਸਾਇੰਸ, ਕਾਮਰਸ ਅਤੇ ਆਰਟਸ-ਗਰੁੱਪ ਦਾ ਨਤੀਜਾ ਸੌ ਫੀਸਦੀ ਰਿਹਾ। ਇਸ ਪ੍ਰੀਖਿਆ ਵਿਚ ਆਰਟਸ-ਗਰੁੱਪ ਵਿਚੋਂ ਮਨਪ੍ਰੀਤ ਕੌਰ ਨੇ ਪਹਿਲਾ (98.4%), ਤਾਨੀਆ ਖੀਪਲ ਨੇ ਦੂਸਰਾ (96.2%) ਅਤੇ ਸ਼ਬੀਨਾ ਨੇ ਤੀਜਾ (93.4%) ਸਥਾਨ, ਕਾਮਰਸ-ਗਰੁੱਪ ਵਿੱਚ ਪੰਕਜ ਸ਼ਰਮਾ ਨੇ ਪਹਿਲਾ (95.6%), ਮਹਿਕਜੋਤ ਕੌਰ ਨੇ ਦੂਜਾ (90.2%) ਅਤੇ ਯੁੱਧਵੀਰ ਸਿੰਘ ਨੇ ਤੀਜਾ (90%) ਅਤੇ ਸਾਇੰਸ-ਗਰੁੱਪ ਵਿੱਚ ਜਸ਼ਨਵੀਰ ਸਿੰਘ ਨੇ ਪਹਿਲਾ (91.6%), ਦਮਨਪ੍ਰੀਤ ਕੌਰ ਨੇ ਦੂਜਾ (90.6%) ਅਤੇ ਖੁਸ਼ਪ੍ਰੀਤ ਕੌਰ ਨੇ ਤੀਜਾ (90%) ਸਥਾਨ ਹਾਸਲ ਕਰਕੇ ਸਕੂਲ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਂ ਰੁਸ਼ਨਾਇਆ।

ਇਹਨਾਂ ਤੋਂ ਇਲਾਵਾ ਆਰਟਸ-ਗਰੁੱਪ ਦੀ ਅਮਨਦੀਪ ਕੌਰ ਨੇ 93%, ਅੰਜਲੀ ਬਾਵਾ ਨੇ 92.4% ਅਤੇ ਕਰਨਦੀਪ ਸਿੰਘ ਨੇ 90.2% ਅੰਕ ਪ੍ਰਾਪਤ ਕੀਤੇ। ਕੁੱਲ 94 ਵਿਦਿਆਰਥੀਆਂ ਵਿਚੋਂ ਬਾਕੀ ਰਹਿੰਦੇ 30 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਅਤੇ 31 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਬੱਚਿਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ ਨੂੰ ਹਮੇਸ਼ਾ ਹੀ ਫਲ ਲਗਦਾ ਹੈ। ਸਕੂਲ ਦੇ ਸ਼ਾਨਦਾਰ ਨਤੀਜੇ  ਦਾ ਸਿਹਰਾ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਦੀ ਮਿਹਨਤ ਦੇ ਸਿਰ ਵੀ ਬੱਝਦਾ ਹੈ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਨੇ ਬੱਚਿਆਂ ਨੂੰ ਉਹਨਾਂ ਦੇ ਉੱਜਵਲ ਭੱਵਿਖ ਲਈ ਸ਼ੁਭਕਾਮਨਾਵਾਂ ਦਿੱਤੀਆਂ। 


author

Harinder Kaur

Content Editor

Related News