ਪਿੰਡ ਵਾਸੀਆਂ ਡਰੇਨ ਦੇ ਪੁਲ ''ਤੇ ਲਾਇਆ ਜਾਮ

07/24/2017 12:40:18 AM

ਲੌਂਗੋਵਾਲ,   (ਪ. ਪ.)-  ਡਰੇਨ ਦੇ ਪੁਲ 'ਤੇ ਪਿੰਡ ਵਾਸੀਆਂ ਵੱਲੋਂ ਰੋਸ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ ਗਿਆ।
ਕਰੀਬ 2 ਮਹੀਨਿਆਂ ਤੋਂ ਲਾਪਤਾ ਹੋਏ ਨੌਜਵਾਨ ਦੇ ਪਿਤਾ ਭੁਪਿੰਦਰ ਤੇ ਹੋਰਨਾਂ ਲੋਕਾਂ ਨੇ ਪੁਲਸ 'ਤੇ ਸੁਣਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਨੇ ਇਸ ਮਾਮਲੇ ਨੂੰ ਸੰਦੀਦਗੀ ਨਾਲ ਨਹੀਂ ਲਿਆ, ਜਿਸ ਕਾਰਨ ਉਨ੍ਹਾਂ ਦੇ ਪੁੱਤਰ ਦਾ ਕੋਈ ਸੁਰਾਗ ਨਹੀਂ ਲੱਗਾ। ਚੱਕਾ ਜਾਮ ਕਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਉਪ ਪੁਲਸ ਕਪਤਾਨ ਵਿਲੀਅਮ ਜੇਜੀ ਅਤੇ ਥਾਣਾ ਮੁਖੀ ਜੁਗਰਾਜ ਸਿੰਘ ਨੇ ਪਹੁੰਚ ਕੇ ਧਰਨਾਕਾਰੀਆਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਅਤੇ ਪੁਲਸ ਵੱਲੋਂ ਕੀਤੀ ਜਾ ਰਹੀ ਤਫਤੀਸ਼ ਦਾ ਬਿਓਰਾ ਦਿੱਤਾ। ਡੀ. ਐੱਸ. ਪੀ. ਨੇ ਕਿਹਾ ਕਿ ਲਾਪਤਾ ਹੋਏ ਵਿਅਕਤੀ ਕੋਲ ਫੋਨ ਨਾ ਹੋਣ ਕਰਕੇ ਉਸ ਦੇ ਨਾਲ ਗਏ ਸਾਥੀ ਦੇ ਮੋਬਾਇਲ ਨੂੰ ਟਰੇਸ ਕੀਤਾ ਜਾ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਸਿੱਧੂ, ਕਰਮ ਸਿੰਘ ਬਰਾੜ, ਗੁਰਮੇਲ ਸਿੰਘ ਚੋਟੀਆ, ਕਾਮਰੇਡ ਸਤਪਾਲ, ਮਿੰਟੂ ਲੌਂਗੋਵਾਲ, ਏ. ਐੈੱਸ. ਆਈ .ਚਤਰ ਸਿੰਘ ਆਦਿ ਹਾਜ਼ਰ ਸਨ। 


Related News