ਜਾਮਾਰਾਏ ਨਹਿਰ ਦਾ ਪੁਲ ਬੈਠ ਜਾਣ ਕਾਰਨ ਦੋ ਦਰਜਨ ਪਿੰਡਾਂ ਦੇ ਲੋਕ ਵਾਧੂ ਤੇਲ ਬਾਲ ਕੇ ਪੁੱਜਦੇ ਨੇ ਤਰਨਤਾਰਨ

Monday, Apr 08, 2024 - 12:36 PM (IST)

ਜਾਮਾਰਾਏ ਨਹਿਰ ਦਾ ਪੁਲ ਬੈਠ ਜਾਣ ਕਾਰਨ ਦੋ ਦਰਜਨ ਪਿੰਡਾਂ ਦੇ ਲੋਕ ਵਾਧੂ ਤੇਲ ਬਾਲ ਕੇ ਪੁੱਜਦੇ ਨੇ ਤਰਨਤਾਰਨ

ਤਰਨਤਾਰਨ (ਧਰਮ ਪੰਨੂ)-ਪਿੰਡ ਜਾਮਾਰਾਏ ਦੇ ਨਹਿਰ ਦਾ ਪੁਲ ਬਹਿੰਦਾ-ਬਹਿੰਦਾ ਇਕ ਦਿਨ ਬੈਠ ਹੀ ਗਿਆ ਹੈ, ਇਹ ਪੁਲ ਪੰਜ ਫੁੱਟ ਹੇਠਾਂ ਨੂੰ ਬੈਠ ਗਿਆ ਹੈ। ਆਵਾਜਾਈ ਵਿਚ ਵੱਡੀ ਰੁਕਾਵਟ ਪੈ ਗਈ ਹੈ, ਬੱਸਾਂ ਤੇ ਹੋਰ ਵੱਡੇ ਵਾਹਨ ਰਸਤੇ ਬਦਲ ਕੇ ਵਲ਼ ਪਾ ਕੇ ਤਰਨਤਾਰਨ ਪੁੱਜਦੇ ਹਨ। ਜ਼ਿਆਦਾਤਰ ਵੱਡੇ ਵਾਹਨ ਪਿੰਡ ਕਾਹਲਵਾਂ, ਨੌਸ਼ਹਿਰਾ ਪੰਨੂਆ ਤੋਂ ਤਰਨਤਾਰਨ ਪੁੱਜਦੇ ਹਨ, ਜਦੋਂ ਇਹ ਵਾਹਨ ਇਸ ਰਸਤੇ ਜਾਂਦੇ ਹਨ ਤਾਂ ਰਸਤੇ ਵਿਚ ਉਸਮਾਂ ਟੋਲ ਪਲਾਜ਼ਾ ਪੈਣ ਕਰ ਕੇ ਵਾਧੂ ਖਰਚ ਵੀ ਪੈਂਦਾ ਹੈ, ਕੁਝ ਚੱਕ ਮਹਿਰ ਤੋਂ ਕੋਟ ਮੁਹੰਮਦ ਖਾਨ, ਫਿਰ ਰਸਤਾ ਢੋਟੀਆਂ ਸੇਰੋਂ ਤੋਂ ਤਰਨਤਾਰਨ ਪੁੱਜਦੇ ਹਨ, ਕੁਝ ਰਸਤਾ ਫਤਿਆਬਾਦ, ਤਰਨਤਾਰਨ ਵੀ ਜਾਂਦੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

ਪੱਤਰਕਾਰ ਵੱਲੋਂ ਮੌਕੇ ’ਤੇ ਜਾ ਕੇ ਤਿਆਰ ਕੀਤੀ ਰਿਪੋਰਟ ਅਨੁਸਾਰ ਅੰਗਰੇਜ਼ਾਂ ਦੇ ਵੇਲੇ ਤੋਂ ਇਹ ਪੁਲ ਨਹਿਰ ’ਤੇ ਬਣਾਇਆ ਗਿਆ ਸੀ, ਉਹ 45 ਕੁ ਸਾਲ ਪਹਿਲਾਂ ਪੁਰਾਣਾ ਹੋਣ ਕਰ ਕੇ ਢਾਹ ਦਿੱਤਾ ਗਿਆ ਸੀ, ਉਸ ਦੇ ਨਾਲ ਹੀ ਇਹ ਨਵਾਂ ਪੁਲ ਬਣਾ ਦਿੱਤਾ ਸੀ, ਇਸ ਪੁਲ ਰਸਤੇ ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਪੱਟੀ ਅਤੇ ਹੋਰ ਵੱਡੇ ਕਸਬਿਆਂ ਨੂੰ ਬਾਰਡਰ ਤੱਕ ਵਾਹਨ ਜਾਂਦੇ ਸਨ। ਮੁੰਡਾ ਪਿੰਡ ਤੋਂ ਤਰਨਤਾਰਨ ਜਾਣ ਵਾਲੀਆਂ ਬੱਸਾਂ ਵੀ ਇਸੇ ਰਸਤੇ ਹੀ ਗੁਜਰਦੀਆਂ ਹਨ।

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਪਿੰਡ ਜਾਮਾਰਾਏ ਦੇ ਕੁਲਦੀਪ ਸਿੰਘ ਫੌਜੀ, ਨਰਿੰਦਰ ਸਿੰਘ ਕੋਟ ਮੁਹੰਮਦ ਖਾਂ ਟਰਾਂਸਪੋਰਟ ਅਤੇ ਤੇਜਿੰਦਰ ਸਿੰਘ ਕਾਹਲਵਾਂ ਟਰਾਂਸਪੋਰਟਰ ਦੇ ਨੇ ਇਸ ਪੁੱਲ ਬਾਰੇ ਦੱਸਿਆ ਕਿ ਇਹ ਪੁਲ ਦੋ ਸਾਲ ਪਹਿਲਾਂ ਤੋਂ ਬਹਿਣ ਦੇ ਸੰਕੇਤ ਦੇ ਰਿਹਾ ਸੀ ਤੇ ਪਿਛਲੀ ਦਿਨੀਂ ਰੇਤਾਂ ਨਾਲ ਭਰਿਆ ਟਰੱਕ ਇਸ ਉਪਰੋਂ ਲੰਘ ਰਿਹਾ ਸੀ ਤਾਂ ਪੁਲ ਬੈਠਣ ਨਾਲ ਟਿੱਪਰ ਫਸ ਗਿਆ। ਇਸੇ ਤਰ੍ਹਾਂ ਵੱਡੀ ਆਵਾਜਾਈ ਬੰਦ ਹੋ ਗਈ ਹੈ। ਸਿਰਫ ਟਰੈਕਟਰ, ਕਾਰ ਅਤੇ ਦੋ ਪਹੀਆ ਵਾਹਨ ਲੰਘਣ ਲਈ ਲੋਕਾਂ ਨੇ ਇੱਟਾਂ-ਰੋੜੇ ਸੁੱਟ ਕੇ ਨਾਲ ਲੱਗਦਾ ਬਚਿਆ ਰਸਤਾ ਬਣਾ ਕੇ ਚਾਲੂ ਕੀਤਾ।

ਇਹ ਵੀ ਪੜ੍ਹੋ- ਤਰਨਤਾਰਨ 'ਚ ਔਰਤ ਨੂੰ ਨਿਰਵਸਤਰ ਕਰ ਘਮਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ

ਲੋਕ ਸਭਾ ਚੋਣਾਂ ਦੇ ਐਲਾਨ ਤੋਂ ਦੋ ਕੁ ਦਿਨ ਪਹਿਲਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਇਸ ਪੁੱਲ ਦੇ ਬਣਾਉਣ ਦਾ ਨੀਹ ਪੱਥਰ ਰੱਖਿਆ ਸੀ, ਪੁਲ ਟੁੱਟਣ ਨਾਲ ਇਸ ਪੁਲ ਰਾਹੀਂ ਤਰਨਤਾਰਨ ਜਾਣ ਵਾਲੇ ਚਾਰ ਦਰਜਨ ਪਿੰਡ ਵੱਡੇ ਪ੍ਰਭਾਵਿਤ ਹੋਏ ਹਨ। ਇਨ੍ਹਾਂ ਚਾਰ ਦਰਜਨ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੀ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਹ ਨਹਿਰ ਪੁੱਲ ਤੁਰੰਤ ਬਣਾ ਕੇ ਰਸਤਾ ਆਮ ਵਾਂਗ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News