ਅਮਰੀਕਾ: ਬਾਲਟੀਮੋਰ ਪੁਲ ਢਹਿ ਜਾਣ ਦੇ ਮਾਮਲੇ ''ਚ FBI ਨੇ ਸ਼ੁਰੂ ਕੀਤੀ ਅਪਰਾਧਿਕ ਜਾਂਚ
Monday, Apr 15, 2024 - 06:31 PM (IST)

ਬਾਲਟੀਮੋਰ (ਪੋਸਟ ਬਿਊਰੋ) - ਅਮਰੀਕਾ ਦੇ ਬਾਲਟੀਮੋਰ ਵਿੱਚ ਫ੍ਰਾਂਸਿਸ ਸਕੌਟ ਕੀ ਪੁਲ ਦੇ ਢਹਿ ਜਾਣ ਦੀ ਅਪਰਾਧਿਕ ਜਾਂਚ 'ਸੰਘੀ ਜਾਂਚ ਏਜੰਸੀ'(FBI) ਨੇ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਣਕਾਰੀ ਇੱਕ ਵਿਅਕਤੀ ਨੇ ਦਿੱਤੀ। ਉਸ ਨੇ ਕਿਹਾ ਕਿ ਜਾਂਚ ਮੁੱਖ ਤੌਰ 'ਤੇ ਉਨ੍ਹਾਂ ਹਾਲਾਤਾਂ 'ਤੇ ਕੇਂਦ੍ਰਿਤ ਹੋਵੇਗੀ ਜਿਨ੍ਹਾਂ ਦੇ ਤਹਿਤ ਇਹ ਘਟਨਾ ਵਾਪਰੀ ਅਤੇ ਕੀ ਸਾਰੇ ਸੰਘੀ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਸੀ।
ਇਹ ਵੀ ਪੜ੍ਹੋ : ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ
ਇਹ ਵੀ ਪੜ੍ਹੋ : ਈਰਾਨ ਤੋਂ ਪਾਕਿਸਤਾਨ ਜਾਣ ਵਾਲੀ ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਸੇਵਾ ਠੱਪ
ਵਿਅਕਤੀ ਨੇ ਆਪਣੀ ਪਛਾਣ ਗੁਪਤ ਰੱਖਦੇ ਹੋਏ ਐਸੋਸਿਏਟਿਡ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ ਕਿਉਂਕਿ ਉਸ ਨੂੰ ਪੂਰੇ ਘਟਨਾਕ੍ਰਮ ਬਾਰੇ ਜਨਤਕ ਤੌਰ 'ਤੇ ਜਾਣਕਾਰੀ ਦੇਣ ਦਾ ਅਧਿਕਾਰ ਨਹੀਂ ਸੀ। ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਉਸਦੀ ਟੀਮ ਕਾਰਗੋ ਸਮੁੰਦਰੀ ਜਹਾਜ਼ ਡਾਲੀ 'ਤੇ ਸਵਾਰ ਸੀ ਅਤੇ ਅਦਾਲਤ ਦੁਆਰਾ ਅਧਿਕਾਰਤ ਕਾਨੂੰਨ ਲਾਗੂ ਕਰਨ ਦੀ ਗਤੀਵਿਧੀ ਕਰ ਰਹੀ ਸੀ। ਪੂਰੇ ਘਟਨਾਕ੍ਰਮ ਦੀ ਐਫਬੀਆਈ ਜਾਂਚ ਦੀ ਖ਼ਬਰ ਸਭ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਨੇ ਦਿੱਤੀ ਸੀ।
ਇਹ ਵੀ ਪੜ੍ਹੋ : ਆਸਟ੍ਰੇਲੀਆ : ਚਾਕੂ ਦੇ ਹਮਲੇ 'ਚ ਮਰਨ ਵਾਲੀ ਮਾਂ ਨੇ ਬਚਾਈ ਆਪਣੇ 9 ਮਹੀਨੇ ਦੇ ਬੱਚੇ ਦੀ ਜਾਨ
ਇਹ ਵੀ ਪੜ੍ਹੋ : ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਧਮਾਕੇ 'ਚ 7 ਦੀ ਮੌਤ, ਪੀੜਤ ਪਰਿਵਾਰਾਂ ਲਈ ਮਦਦ ਰਾਸ਼ੀ ਦਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8