ਬਿਨਾਂ ਆਧਾਰ ਕਾਰਡ ਵਾਲੇ ਖਪਤਕਾਰਾਂ ਦੇ ਗੈਸ ਕੁਨੈਕਸ਼ਨ ਕੀਤੇ ਬਲਾਕ

Saturday, Jan 20, 2018 - 05:12 AM (IST)

ਬਿਨਾਂ ਆਧਾਰ ਕਾਰਡ ਵਾਲੇ ਖਪਤਕਾਰਾਂ ਦੇ ਗੈਸ ਕੁਨੈਕਸ਼ਨ ਕੀਤੇ ਬਲਾਕ

ਲੁਧਿਆਣਾ(ਖੁਰਾਣਾ)-ਗੈਸ ਕੰਪਨੀਆਂ ਵੱਲੋਂ ਮੌਜੂਦਾ ਸਮੇਂ ਵਿਚ ਉਨ੍ਹਾਂ ਸਾਰੇ ਖਪਤਕਾਰਾਂ ਦੇ ਗੈਸ ਕੁਨੈਕਸ਼ਨ ਬਲਾਕ ਕਰ ਦਿੱਤੇ ਹਨ, ਜਿਨ੍ਹਾਂ ਨੇ ਆਪਣੇ ਆਧਾਰ ਕਾਰਡ ਹੁਣ ਤੱਕ ਆਪਣੇ ਸਬੰਧਤ ਗੈਸ ਏਜੰਸੀ ਦਫਤਰਾਂ ਵਿਚ ਜਮ੍ਹਾ ਨਹੀਂ ਕਰਵਾਏ ਹਨ। ਗੈਸ ਕੰਪਨੀਆਂ ਦੇ ਅਧਿਕਾਰੀ ਇਥੇ ਇਸ ਗੱਲ ਨੂੰ ਪੁਖਤਾ ਕਰਨਾ ਚਾਹੁੰਦੇ ਹਨ ਕਿ ਜੋ ਕੁਨੈਕਸ਼ਨ ਉਨ੍ਹਾਂ ਦੇ ਕੋਲ ਬਿਨਾਂ ਆਧਾਰ ਕਾਰਡ ਜਮ੍ਹਾ ਕਰਵਾਏ ਚੱਲ ਰਹੇ ਹਨ, ਕੀ ਉਹ ਖਪਤਕਾਰ ਏਜੰਸੀ 'ਤੇ ਜਮ੍ਹਾ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ ਉਸ ਪਤੇ 'ਤੇ ਰਹਿ ਵੀ ਰਹੇ ਹਨ ਜਾਂ ਨਹੀਂ ਜਾਂ ਉਕਤ ਗੈਸ ਕੁਨੈਕਸ਼ਨ ਦੀ ਕੋਈ ਹੋਰ ਵਿਅਕਤੀ ਵਰਤੋਂ ਤਾਂ ਨਹੀਂ ਕਰ ਰਿਹਾ। ਅਸਲ ਵਿਚ ਮੰਨਿਆ ਜਾ ਰਿਹਾ ਹੈ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਇਸ ਸਭ ਦੇ ਪਿੱਛੇ ਮਨਸ਼ਾ ਇਹ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਰਸੋਈਘਰਾਂ ਵਿਚ ਸਰਕਾਰ ਦੇ ਲੱਖ ਯਤਨਾਂ ਤੋਂ ਬਾਅਦ ਅਜੇ ਤੱਕ ਮਲਟੀਪਲ ਗੈਸ ਕੁਨੈਕਸ਼ਨ ਚੱਲ ਰਹੇ ਹਨ, ਉਨ੍ਹਾਂ ਨੂੰ ਖਤਮ ਕੀਤਾ ਜਾ ਸਕੇ, ਤਾਂਕਿ ਇਸ ਸਾਰੀ ਪ੍ਰਕਿਰਿਆ ਨੂੰ ਪਾਰ ਕਰਨ 'ਤੇ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰ 'ਤੇ ਮੁਹੱਈਆ ਕਰਵਾਈ ਜਾਣ ਵਾਲੀ ਸਬਸਿਡੀ ਰਾਸ਼ੀ ਗਲਤ ਹੱਥਾਂ 'ਚ ਜਾਣ ਤੋਂ ਬਚ ਸਕੇ। ਨਾਲ ਹੀ ਅਜਿਹੇ ਸਾਰੇ ਗੈਸ ਕੁਨੈਕਸ਼ਨ ਰੱਦ ਕੀਤੇ ਜਾ ਸਕਣ ਜੋ ਕਿ ਮਲਟੀਪਲ ਹਾਲਤ ਵਿਚ ਚੱਲ ਰਹੇ ਹਨ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਜੇਕਰ ਕੇਂਦਰ ਸਰਕਾਰ ਦੀ ਪਾਲਿਸੀ ਮੁਤਾਬਕ ਇਕ ਪਰਿਵਾਰ ਵਿਚ ਇਕ ਹੀ ਗੈਸ ਕੁਨੈਕਸ਼ਨ 'ਤੇ ਸਬਸਿਡੀ ਮਿਲ ਸਕਦੀ ਹੈ।


Related News