ਭਾਜਪਾ ਨੇ ਮਾਨਸਾ ''ਚ ਖੋਲ੍ਹਿਆ ਆਪਣਾ ਖਾਤਾ, ਜਿੱਤੀ ਬਲਾਕ ਸੰਮਤੀ ਸੀਟ
Wednesday, Dec 17, 2025 - 11:54 PM (IST)
ਮਾਨਸਾ (ਸੰਦੀਪ ਮਿੱਤਲ) : ਬਲਾਕ ਸੰਮਤੀ ਚੋਣਾਂ ਵਿੱਚ ਫੱਤਾ ਮਾਲੋਕਾ ਤੋਂ ਭਾਰਤੀ ਜਨਤਾ ਪਾਰਟੀ ਦੀ ਰਾਜਪ੍ਰੀਤ ਕੌਰ ਪਤਨੀ ਪਰਮਜੀਤ ਸਿੰਘ ਮੰਨਾ ਨੇ ਭਾਰੀ ਫਰਕ ਨਾਲ ਚੋਣ ਜਿੱਤ ਕੇ ਭਾਜਪਾ ਦਾ ਜ਼ਿਲ੍ਹੇ ਵਿੱਚ ਖਾਤਾ ਖੋਲ੍ਹਿਆ ਹੈ। ਭਾਜਪਾ ਨੇ ਬਲਾਕ ਸੰਮਤੀ ਦੀ ਇਹ ਭਾਵੇਂ ਇਕਲੌਤੀ ਸੀਟ ਜਿੱਤ ਜਿੱਤੀ ਹੈ ਪਰ ਉਸ ਨੇ ਭਾਜਪਾ ਦਾ ਖਾਤਾ ਖੋਲ੍ਹ ਕੇ ਭਾਜਪਾ ਦੀ ਮਾਨਸਾ ਜ਼ਿਲ੍ਹੇ ਅੰਦਰ ਵੱਡੀ ਹਾਜ਼ਰੀ ਲਗਵਾਈ ਹੈ। ਇਸ ਦੀ ਜਿੱਤ ਨੂੰ ਲੈ ਕੇ ਭਾਜਪਾ ਖੇਮੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੇ ਇੰਚਾਰਜ ਪਰਮਪਾਲ ਕੌਰ ਸਿੱਧੂ ਅਤੇ ਹੋਰ ਭਾਜਪਾ ਆਗੂਆਂ ਨੇ ਵੀ ਵਧਾਈਆਂ ਦਿੱਤੀਆਂ।
ਇਹ ਵੀ ਪੜ੍ਹੋ : ਖੰਨਾ 'ਚ ਚੋਣ ਦੌਰਾਨ ਭਖਿਆ ਮਾਹੌਲ, ਪੁਲਸ ਨੇ ਹਿਰਾਸਤ 'ਚ ਲਏ ਅਕਾਲੀ ਹਲਕਾ ਇੰਚਾਰਜ
ਭਾਜਪਾ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਿੱਤ ਭਾਜਪਾ ਦਾ ਝੰਡਾ ਲਹਿਰਾਏਗੀ। ਪਿੰਡਾਂ ਅੰਦਰ ਵੀ ਭਾਜਪਾ ਦੀ ਗੱਲ ਚੱਲ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਨੇਕਾਂ ਥਾਵਾਂ ਤੇ ਭਾਜਪਾ ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਵਿੱਚ ਚੰਗੀ ਹਾਜ਼ਰੀ ਲਗਵਾਈ ਹੈ ਜਿਸ ਤੋਂ ਆਸ ਬੱਝਦੀ ਹੈ ਕਿ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਆਪਣਾ ਵੱਡਾ ਜਨ ਆਧਾਰ ਬਣਾ ਕੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵਧੀਕੀਆਂ ਅਤੇ ਧੱਕੇਸ਼ਾਹੀਆਂ ਕੀਤੀਆਂ ਪਰ ਫਿਰ ਵੀ ਭਾਜਪਾ ਦੀ ਰਾਜਵੀਰ ਕੌਰ ਨੇ ਫੱਤਾ ਮਾਲੋਕਾ ਤੋਂ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਅਮਨਦੀਪ ਸਿੰਘ ਗੁਰੂ ਨੇ ਵੀ ਰਾਜਪ੍ਰੀਤ ਕੌਰ ਨੂੰ ਜਿੱਤ 'ਤੇ ਮੁਬਾਰਕਾਂ ਦਿੱਤੀਆਂ।
