ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

06/21/2021 12:13:11 PM

ਲੁਧਿਆਣਾ (ਰਾਜ) - ਗੈਂਗਸਟਰ ਜੈਪਾਲ ਭੁੱਲਰ ਐਨਕਾਊਂਟਰ ਤੋਂ ਬਾਅਦ ਪੁਲਸ ਦੀ ਜਾਂਚ ਲਗਾਤਾਰ ਜਾਰੀ ਹੈ। ਪੁਲਸ ਇਕ-ਇਕ ਕਰਕੇ ਜੈਪਾਲ ਦੇ ਸਾਥੀਆਂ ਨੂੰ ਦਬੋਚ ਰਹੀ ਹੈ। ਇਸੇ ਕ੍ਰਮ ’ਚ ਜੈਪਾਲ ਦੇ ਮੋਬਾਇਲ ਦੀ ਜਾਂਚ ’ਚ ਪੁਲਸ ਨੂੰ ਉਸ ਦੇ ਮੋਬਾਇਲ ਤੋਂ ਪਾਕਿ ’ਚ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਅਰਫ ਰਿੰਦਾ ਸੰਧੂ ਦਾ ਨੰਬਰ ਮਿਲਿਆ ਹੈ। ਵਿਭਾਗ ਦੇ ਸੂਤਰਾਂ ਮੁਤਾਬਕ ਜੈਪਾਲ ਪਹਿਲਾਂ ਤੋਂ ਲਗਾਤਾਰ ਰਿੰਦਾ ਦੇ ਸੰਪਰਕ ’ਚ ਸੀ। ਦੋ ਏ. ਐੱਸ. ਆਈ. ਦੀ ਹੱਤਿਆ ਕਰਨ ਤੋਂ ਬਾਅਦ ਪੱਛਮੀ ਬੰਗਾਲ ਭੱਜਿਆ ਜੈਪਾਲ, ਉਥੋਂ ਹੀ ਇਟਲੀ ਜਾਣ ਦੀ ਤਿਆਰੀ ’ਚ ਸੀ। ਇਟਲੀ ਪਹੁੰਚਾਉਣ ’ਚ ਰਿੰਦਾ ਦੀ ਜੈਪਾਲ ਦੀ ਮਦਦ ਕਰ ਰਿਹਾ ਸੀ। 

ਪੜ੍ਹੋ ਇਹ ਵੀ ਖ਼ਬਰ - ਮੋਗਾ : ਨਸ਼ੇ ਨੇ ਕੁਝ ਪਲਾਂ ’ਚ ਉਜਾੜ ਦਿੱਤੇ ਹੱਸਦੇ-ਵੱਸਦੇ 2 ਪਰਿਵਾਰ, ਪਿਆ ਚੀਕ-ਚਿਹਾੜਾ

ਸੂਤਰਾਂ ਦੀ ਮੰਨੀਏ ਤਾਂ ਰਿੰਦਾ ਨੇ ਫੇਕ ਨਾਂ ਨਾਲ ਜੈਪਾਲ ਦਾ ਫਰਜੀ ਪਾਸਪੋਰਟ ਵੀ ਤਿਆਰ ਕਰਵਾ ਲਿਆ ਸੀ ਪਰ ਇਸ ਤੋਂ ਪਹਿਲਾਂ ਪੁਲਸ ਨੇ ਜੈਪਾਲ ਦਾ ਐਨਕਾਊਂਟਰ ਕਰ ਦਿੱਤਾ। ਜਿਸ ਫਲੈਟ ’ਚ ਜੈਪਾਲ ਦਾ ਐਨਕਾਊਂਟਰ ਹੋਇਆ ਉਥੋਂ ਜੋ ਕੁਝ ਵੀ ਬਰਾਮਦ ਹੋਇਆ ਹੈ, ਉਹ ਅਜੇ ਪੱਛਮੀ ਬੰਗਾਲ ਪੁਲਸ ਦੇ ਕੋਲ ਹੈ। ਉਥੇ ਹੀ ਇਸ ਦੀ ਜਾਂਚ ਚੱਲ ਰਹੀ ਹੈ। ਪੰਜਾਬ ਪੁਲਸ ਜੋ ਵੀ ਜਾਂਚ ਕਰ ਰਹੀ ਹੈ, ਉਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ, ਇਸ ਲਈ ਅਜੇ ਕੁਝ ਨਹੀਂ ਕਿਹਾ ਜਾ ਸਕਦਾ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਭਰਤ ਦੇ ਰਿਸ਼ਤੇਦਾਰਾਂ ਨੇ ਹੀ ਉਪਲਬਧ ਕਰਵਾਇਆ ਸੀ ਪੱਛਮੀ ਬੰਗਾਲ ’ਚ ਫਲੈਟ
ਪੁਲਸ ਨੇ ਭਰਤ ਨਾਂ ਦੇ ਨੌਜਵਾਨ ਨੂੰ ਫੜਿਆ ਹੈ। ਭਰਤ ਮੁਤਾਬਕ ਬਿੱਲਾ ਖਵਾਜਕੇ ਦੇ ਕਹਿਣ ’ਤੇ ਜੈਪਾਲ ਨੂੰ ਫਰਜੀ ਦਸਤਾਵੇਜ਼ਾਂ ’ਤੇ ਸਿਮ ਉਪਲਬਧ ਕਰਵਾਏ ਸਨ। ਇਸ ਤੋਂ ਬਾਅਦ ਭਰਤ ਦੇ ਰਿਸ਼ਤੇਦਾਰਾਂ ਨੇ ਹੀ ਪੱਛਮੀ ਬੰਗਾਲ ’ਚ ਰਹਿਣ ਲਈ ਜੈਪਾਲ ਅਤੇ ਜੱਸੀ ਨੂੰ ਫਲੈਟ ਉਪਲਬਧ ਕਰਵਾਇਆ ਸੀ। ਫਲੈਟ ’ਚ ਰਹਿਣ ਦੇ ਲਈ 10 ਲੱਖ ’ਚ ਗੱਲ ਹੋਈ ਸੀ। ਪੇਸ਼ਗੀ 3 ਲੱਖ ਰੁਪਏ ਦੇ ਦਿੱਤੇ ਗਏ ਸਨ, ਬਾਕੀ 7 ਲੱਖ ਰੁਪਏ ਦੇਣੇ ਬਾਕੀ ਸਨ। ਜਦੋਂ ਪੁਲਸ ਨੇ ਐਨਕਾਊਂਟਰ ਕੀਤਾ ਤਾਂ ਉਨ੍ਹਾਂ ਕੋਲੋਂ ਬੈਗ ’ਚੋਂ 7 ਲੱਖ ਬਰਾਮਦ ਹੋਏ ਸਨ। ਇਹ ਉਹੀ ਪੈਸੇ ਸਨ, ਜੋ ਫਲੈਟ ਦੇ ਆਨਰ ਨੂੰ ਬਕਾਇਆ ਦੇਣਾ ਸੀ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ

ਨਕਲੀ ਸ਼ਰਾਬ ਦੀ ਫੈਕਟਰੀ ਲਾਉਣ ਦੀ ਤਿਆਰੀ ’ਚ ਸੀ ਜੈਪਾਲ
ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਜੈਪਾਲ ਭੁੱਲਰ ਜਗਰਾਓਂ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਕਾਫ਼ੀ ਪ੍ਰਾਪਰਟੀ ਖਰੀਦ ਚੁੱਕਾ ਸੀ। ਉਹ ਪਿੰਡ ਬੁੱਟਾ ’ਚ ਨਕਲੀ ਸ਼ਰਾਬ ਦੀ ਫੈਕਟਰੀ ਲਗਾਉਣ ਦੀ ਤਿਆਰੀ ਕਰ ਰਿਹਾ ਸੀ, ਜਿਸ ਲਈ ਉਸ ਨੇ ਪ੍ਰਾਪਰਟੀ ਖਰੀਦ ਲਈ ਸੀ ਅਤੇ ਉਸ ’ਤੇ ਕੰਸਟ੍ਰਕਸ਼ਨ ਵੀ ਸ਼ੁਰੂ ਕੀਤੀ ਹੋਈ ਸੀ। ਇਸ ’ਚ ਉਸ ਦਾ ਸਾਥ ਇਕ ਰਿਟਾਰਇਰਡ ਪੁਲਸ ਅਧਿਕਾਰੀ ਦਾ ਬੇਟਾ ਅਮਰਿੰਦਰ ਸਿੰਘ ਕਰ ਰਿਹਾ ਸੀ, ਜੋ ਬਾਅਦ ’ਚ ਡੇਹਲੋਂ ਪੁਲਸ ਦੇ ਹੱਥ ਲੱਗ ਗਿਆ ਅਤੇ ਡੇਹਲੋਂ ਪੁਲਸ ਨੇ ਉਸ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ।

ਪੜ੍ਹੋ ਇਹ ਵੀ ਖ਼ਬਰ -  ਹਿੰਦੂ ਤੋਂ ਸਿੱਖ ਸਜੇ ਨੌਜਵਾਨ ਦੀ ਬੇਮਿਸਾਲ ਸੇਵਾ, ਸੋਨੇ ਦੀ ਸਿਆਹੀ ਨਾਲ ਲਿਖ ਰਿਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਵੀਡੀਓ)

ਪਾਕਿਸਤਾਨ ਤੋਂ ਰਿੰਦਾ ਜ਼ਰੀਏ ਪਹੁੰਚਦੀ ਸੀ ਹੈਰੋਇਨ, ਜੈਪਾਲ ਪੰਜਾਬ ’ਚ ਕਰਦਾ ਸੀ ਸਪਲਾਈ
ਹਰਵਿੰਦਰ ਸਿੰਘ ਉਰਫ ਰਿੰਦਾ ਸੰਧੂ ਪੰਜਾਬ ਪੁਲਸ ਦੇ ਲਈ ਕੋਈ ਨਵਾਂ ਨਾਂ ਨਹੀਂ ਹੈ। ਪੰਜਾਬ ਤੋਂ ਇਲਾਵਾ ਕਈ ਸੂਬਿਆਂ ’ਚ ਰਿੰਦਾ ਦੇ ਵਿਰੁੱਧ ਹੱਤਿਆ, ਹੱਤਿਆ ਦੇ ਯਤਨ, ਡਕੈਤੀ, ਕਿਡਨੈਪਿੰਗ ਸਮੇਤ ਕਈ ਕੇਸ ਦਰਜ ਹਨ। ਪੰਜ ਸਾਲ ਪਹਿਲਾਂ ਰਿੰਦਾ ਪੰਜਾਬ ਤੋਂ ਇਟਲੀ ਚਲਾ ਗਿਆ ਸੀ। ਜਿਥੋਂ ਦੁਬਈ ਅਤੇ ਫਿਰ ਹੁਣ ਰਿੰਦਾ ਪਾਕਿ ’ਚ ਹੈ। ਰਿੰਦਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਲ ਵੀ ਜੁੜਿਆ ਹੋਇਆ ਹੈ, ਕਿਉਂਕਿ ਕੇ.ਐੱਲ.ਐੱਫ. ਦੇ ਚੀਫ ਹਰਮੀਤ ਸਿੰਘ ਪੀ. ਐੱਚ. ਡੀ. ਦੀ ਮੌਤ ਤੋਂ ਬਾਅਦ ਰਿੰਦਾ ਦੇ ਐੱਲ. ਐੱਫ. ਦਾ ਚੀਫ ਬਣਨ ਦੇ ਸੁਫ਼ਨੇ ਦੇਖ ਰਿਹਾ ਸੀ, ਜੋ ਹੁਣ ਪਾਕਿ ’ਚ ਬੈਠ ਕੇ ਪੰਜਾਬ ’ਚ ਹੈਰੋਇਨ ਦੀ ਖੇਪ ਭੇਜ ਰਿਹਾ ਹੈ। ਜੈਪਾਲ ਨੂੰ ਰਿੰਦਾ ਹੈਰੋਇਨ ਦੀ ਖੇਪ ਭੇਜਦਾ ਸੀ ਅਤੇ ਫਿਰ ਜੈਪਾਲ ਪੰਜਾਬ ’ਚ ਉਸ ਹੈਰੋਇਨ ਨੂੰ ਅੱਗੇ ਸਪਲਾਈ ਕਰਦਾ ਸੀ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਫਰਜ਼ੀ ਦਸਤਾਵੇਜ਼ ਬਣਾਉਣ ਲਈ ਕੈਨੇਡਾ ਤੋਂ ਮੰਗਵਾਇਆ ਸੀ ਸਪੈਸ਼ਲ ਕਲਰ ਪ੍ਰਿੰਟਰ
ਜੈਪਾਲ ਖੁਦ ਬਹੁਤ ਸ਼ਾਤਿਰ ਸੀ। ਉਹ ਹੁਲੀਆ ਬਦਲਣ ਅਤੇ ਫਰਜ਼ੀ ਦਸਤਾਵੇਜ਼ ਬਣਾਉਣ ’ਚ ਵੀ ਮਾਹਿਰ ਸੀ। ਪੁਲਸ ਨੇ ਮੋਹਾਲੀ ਦੇ ਜਿਸ ਫਲੈਟ ਤੋਂ ਫਰਜ਼ੀ ਦਸਤਾਵੇਜ਼ ਬਰਾਮਦ ਕੀਤੇ ਸਨ, ਉਥੋਂ ਪੁਲਸ ਨੇ ਜੈਪਾਲ ਦਾ ਇਕ ਲੈਪਟਾਪ ਅਤੇ ਇਕ ਕੰਫਰਟੇਬਲ ਕਲਰ ਪ੍ਰਿੰਟਰ ਵੀ ਬਰਾਮਦ ਕੀਤਾ ਸੀ, ਜੋ ਕੈਨੇਡਾ ਤੋਂ ਮੰਗਵਾਇਆ ਗਿਆ ਸੀ। ਬਰਾਮਦ ਹੋਇਆ ਪ੍ਰਿੰਟਰ ਜਸਪ੍ਰੀਤ ਸਿੰਘ ਉਰਫ ਜੱਸੀ ਦੇ ਇਕ ਦੋਸਤ ਨੇ ਕੈਨੇਡਾ ਤੋਂ ਭੇਜਿਆ ਸੀ, ਜੋ ਕਿ ਪਹਿਲਾਂ ਜੱਸੀ ਦੇ ਕਿਸੇ ਜਾਣਕਾਰ ਦੇ ਕੋਲ ਮੋਹਾਲੀ ਪਹੁੰਚਿਆ, ਫਿਰ ਉਥੋਂ ਜੈਪਾਲ ਦੇ ਕੋਲ ਪਹੁੰਚਿਆ ਸੀ, ਜਿਸ ’ਤੇ ਜੈਪਾਲ ਫਰਜ਼ੀ ਦਸਤਾਵੇਜ਼ ਬਣਾਉਂਦਾ ਸੀ। ਇਟਲੀ ਜਾਣ ਲਈ ਵੀ ਉਸੇ ਪ੍ਰਿੰਟਰ ਦਾ ਇਸਤੇਮਾਲ ਫਰਜ਼ੀ ਦਸਤਾਵੇਜ਼ ਬਣਾਉਣ ਦੇ ਲਈ ਕੀਤਾ ਜਾ ਰਿਹਾ ਸੀ। ਜੈਪਾਲ ਵ੍ਹਟਸਐਪ ਕਾਲਿੰਗ ਦੇ ਜ਼ਰੀਏ ਲਗਾਤਾਰ ਰਿੰਦਾ ਦੇ ਸੰਪਰਕ ’ਚ ਸੀ।

ਪੜ੍ਹੋ ਇਹ ਵੀ ਖ਼ਬਰ - ...ਤੇ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆ ਹੀ ਗਈ ਲਾਲੀ ਮਜੀਠੀਆ ਦੀ ਯਾਦ

ਸਿੱਧੇ ਕਾਲ ਕਰਨ ਦੀ ਬਜਾਏ ਭਰਤ ਦੇ ਮੋਬਾਇਲ ਤੋਂ ਕਾਨਫਰੰਸ ਕਾਲ ਕਰਦਾ ਸੀ ਜੈਪਾਲ
ਜੈਪਾਲ ਭੁੱਲਰ ਬਹੁਤ ਸ਼ਾਤਿਰ ਸੀ। ਉਹ ਮੋਬਾਇਲ ਦੀ ਬਹੁਤ ਹੀ ਘੱਟ ਵਰਤੋਂ ਕਰਦਾ ਸੀ। ਹੁਣ ਵੀ ਜਦੋਂ ਉਸ ਨੇ ਕਿਸੇ ਨਾਲ ਗੱਲ ਕਰਨੀ ਹੁੰਦੀ ਸੀ, ਉਦੋਂ ਉਹ ਭਰਤ ਦੇ ਨੰਬਰ ’ਤੇ ਕਾਲ ਕਰਦਾ ਸੀ ਅਤੇ ਫਿਰ ਉਸਨੂੰ ਅੱਗੇ ਵਿਅਕਤੀ ਨੂੰ ਕਾਨਫਰੰਸ ਕਾਲ ’ਤੇ ਲੈ ਕੇ ਗੱਲ ਕਰਦਾ ਸੀ।

ਕਈ ਵਾਰ ਤਾਂ ਇਕ ਤੋਂ ਦੂਜੇ ਅਤੇ ਦੂਸਰੇ ਤੋਂ ਤੀਸਰੇ ਵਿਅਕਤੀ ਨਾਲ ਗੱਲ ਮੇਨ ਵਿਅਕਤੀ ਨਾਲ ਕਾਨਫਰੰਸ ’ਤੇ ਗੱਲ ਕਰਦਾ ਸੀ ਤਾਂ ਕਿ ਅੱਗੇ ਵਾਲੇ ਵਿਅਕਤੀ ਨੂੰ ਪਤਾ ਹੀ ਨਾ ਚੱਲ ਸਕੇ ਕਿ ਕੌਣ ਗੱਲ ਕਰ ਰਿਹਾ ਹੈ ਅਤੇ ਨਾ ਹੀ ਉਸ ਦੀ ਲੋਕੇਸ਼ਨ ਟ੍ਰੇਸ ਹੋ ਸਕੇ। ਪੁਲਸ ਨੇ ਭੁੱਲਰ ਦੇ ਲਗਭਗ ਤਕਰੀਬਨ ਸਾਰੇ ਸਾਥੀਆਂ ਨੂੰ ਫੜ ਲਿਆ ਸੀ। ਹੁਣ ਜੋ ਉਸ ਦੇ ਨਾਲ ਕੰਮ ਕਰ ਰਹੇ ਸਨ, ਉਹ ਸਾਰੇ ਨਵੇਂ ਸਨ। ਇਸ ਲਈ ਜੈਪਾਲ ਕਿਸੇ ’ਤੇ ਵੀ ਭਰੋਸਾ ਨਹੀਂ ਕਰਦਾ ਸੀ। ਇਥੋਂ ਤਕ ਕਿ ਉਸ ਨੇ ਕਿਤੇ ਵੀ ਜਾਣਾ ਹੁੰਦਾ, ਉਦੋਂ ਪਹਿਲਾਂ ਕਿਤੇ ਹੋਰ ਜਾਣ ਦਾ ਕਹਿੰਦਾ ਸੀ, ਇਸ ਤੋਂ ਬਾਅਦ ਮੌਕੇ ’ਤੇ ਆਪਣੀ ਲੋਕੇਸ਼ਨ ਬਦਲ ਲੈਂਦਾ ਸੀ।

ਪੜ੍ਹੋ ਇਹ ਵੀ ਖ਼ਬਰ - ਬੱਚਿਆਂ 'ਚ ਵਧ ਰਿਹਾ ਮੋਬਾਇਲ ਦਾ ਰੁਝਾਨ ਬਣਿਆ ਚਿੰਤਾ ਦਾ ਵਿਸ਼ਾ, ਮਾਨਸਿਕ ਤਣਾਅ ਸਣੇ ਕਈ ਬੀਮਾਰੀਆਂ ਦਾ ਖ਼ਤਰਾ


rajwinder kaur

Content Editor

Related News