ਖੰਨਾ ’ਚ ਖ਼ਤਰਨਾਕ ਅੰਤਰਰਾਜੀ ਗਿਰੋਹ ਗ੍ਰਿਫ਼ਤਾਰ, 1 ਵਕੀਲ, 1 ਲਾਅ ਤੇ ਇਕ ਬੀ. ਬੀ. ਏ. ਦਾ ਵਿਦਿਆਰਥੀ

Saturday, Jul 29, 2023 - 06:37 PM (IST)

ਖੰਨਾ ’ਚ ਖ਼ਤਰਨਾਕ ਅੰਤਰਰਾਜੀ ਗਿਰੋਹ ਗ੍ਰਿਫ਼ਤਾਰ, 1 ਵਕੀਲ, 1 ਲਾਅ ਤੇ ਇਕ ਬੀ. ਬੀ. ਏ. ਦਾ ਵਿਦਿਆਰਥੀ

ਖੰਨਾ (ਵਿਪਨ ਬੀਜਾ) : ਖੰਨਾ ’ਚ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੇ 4 ਮੈਂਬਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿਚ 1 ਵਕੀਲ, 1 ਲਾਅ ਵਿਦਿਆਰਥੀ, 1 ਬੀਬੀਏ ਵਿਦਿਆਰਥੀ ਸ਼ਾਮਲ ਹੈ। ਮੁੱਢਲੀ ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਆਇੰਟ 32 ਬੋਰ ਦਾ 1 ਪਿਸਤੌਲ, 2 ਮੈਗਜ਼ੀਨ, 13 ਕਾਰਤੂਸ, ਪੁਆਇੰਟ 315 ਬੋਰ ਦਾ 1 ਦੇਸੀ ਕੱਟਾ, 6 ਕਾਰਤੂਸ ਤੋਂ ਇਲਾਵਾ 2 ਕਾਰਾਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ ਮੇਰਠ ਦੇ ਹਾਪੜ ਨਗਰ ਦੇ ਰਹਿਣ ਵਾਲੇ 24 ਸਾਲਾ ਪ੍ਰਸ਼ਾਂਤ ਕੌਰਾ, 22 ਸਾਲਾ ਕ੍ਰਿਸ ਲਾਰੈਂਸ, ਸਦਰ ਬਾਜ਼ਾਰ ਮੇਰਠ ਕੈਂਟ ਦੇ ਰਹਿਣ ਵਾਲੇ ਆਰਜੇ ਰੂਪਕ ਜੋਸ਼ੀ (21) ਅਤੇ ਪੱਖੋਵਾਲ ਰੋਡ ਲੁਧਿਆਣਾ ਦੇ ਰਹਿਣ ਵਾਲੇ ਕਰਮਬੀਰ ਸਿੰਘ (32) ਵਜੋਂ ਹੋਈ ਹੈ। ਖੰਨਾ ਦੀ ਐੱਸਪੀ (ਇਨਵੈਸਟੀਗੇਸ਼ਨ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਐੱਸ. ਐੱਸ. ਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ ਅਨੁਸਾਰ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਜੀ. ਟੀ. ਰੋਡ ਦੋਰਾਹਾ ਸਥਿਤ ਪਨਸਪ ਗੋਦਾਮ ਨੇੜੇ ਨਾਕਾਬੰਦੀ ਕੀਤੀ ਸੀ। 

ਇਹ ਵੀ ਪੜ੍ਹੋ : ਪਟਿਆਲਾ ’ਚ ਹੋਏ ਮਾਂ-ਪੁੱਤ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪ੍ਰਸ਼ਾਂਤ ਕੌਰਾ ਅਤੇ ਕ੍ਰਿਸ ਲਾਰੈਂਸ ਜੋ ਕਿ ਮੇਰਠ ਦੇ ਰਹਿਣ ਵਾਲੇ ਹਨ, ਪੰਜਾਬ 'ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ। ਇਨ੍ਹਾਂ ਦੋਵਾਂ ਨੇ ਕੁਝ ਦਿਨ ਪਹਿਲਾਂ 1 ਪਿਸਤੌਲ ਲੁਧਿਆਣਾ ਦੇ ਕਰਮਬੀਰ ਸਿੰਘ ਨੂੰ ਦਿੱਤਾ ਸੀ। ਦੋਵੇਂ ਮੈਗਜ਼ੀਨ ਅਤੇ ਕਾਰਤੂਸ ਦੇਣ ਲਈ ਲੁਧਿਆਣਾ ਕਰਮਬੀਰ ਕੋਲ ਜਾ ਰਹੇ ਸਨ। ਨਾਕਾਬੰਦੀ ਦੌਰਾਨ ਯੂਪੀ ਨੰਬਰ ਵਾਲੀ ਟਾਟਾ ਨੈਕਸਨ ਕਾਰ ਨੂੰ ਰੋਕਦੇ ਹੋਏ ਪ੍ਰਸ਼ਾਂਤ ਅਤੇ ਕ੍ਰਿਸ਼ ਨੂੰ ਕਾਬੂ ਕੀਤਾ ਗਿਆ। ਦੋਵਾਂ ਕੋਲੋਂ 2 ਮੈਗਜ਼ੀਨ ਅਤੇ 13 ਕਾਰਤੂਸ ਬਰਾਮਦ ਹੋਏ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਕਰਮਬੀਰ ਦੀ ਓਪਟਰਾ ਕਾਰ ’ਚੋਂ ਪਿਸਤੌਲ ਬਰਾਮਦ ਕਰਕੇ ਉਸਨੂੰ ਵੀ ਗ੍ਰਿਫਤਾਰ ਕੀਤਾ ਗਿਆ। ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਰ.ਕੇ ਰੂਪਕ ਜੋਸ਼ੀ ਤੋਂ ਹਥਿਆਰ ਲੈ ਕੇ ਆਏ ਸਨ। ਇਸ ਤੋਂ ਬਾਅਦ ਰੂਪਕ ਜੋਸ਼ੀ ਨੂੰ ਨਾਮਜ਼ਦ ਕਰਕੇ ਮੇਰਠ ਤੋਂ ਗ੍ਰਿਫਤਾਰ ਕੀਤਾ ਗਿਆ। ਜਿਸ ਕੋਲੋਂ 1 ਦੇਸੀ ਕੱਟਾ ਅਤੇ 6 ਕਾਰਤੂਸ ਬਰਾਮਦ ਹੋਏ।

ਇਹ ਵੀ ਪੜ੍ਹੋ : ਰੇਤਾ-ਬੱਜਰੀ ਨੂੰ ਲੈ ਕੇ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਪੰਜਾਬ ਕੈਬਨਿਟ ਨੇ ਵੱਡੇ ਫ਼ੈਸਲੇ ’ਤੇ ਲਗਾਈ ਮੋਹਰ

ਇਸ ਗਰੋਹ ਦੇ ਦੋ ਮੈਂਬਰ ਕਾਨੂੰਨ ਦੀ ਪੜ੍ਹਾਈ ਕਰਦਿਆਂ ਕ੍ਰਿਮੀਨਲ ਬਣ ਗਏ। ਤੀਜਾ ਸਾਥੀ ਬੀ. ਬੀ. ਏ. ਦਾ ਵਿਦਿਆਰਥੀ ਹੈ। ਤਿੰਨੇ ਯੂਨੀਵਰਸਿਟੀ ਵਿਚ ਪੜ੍ਹਾਈ ਕਰਕੇ ਸੰਪਰਕ ਵਿਚ ਆਏ ਸਨ। ਇਨ੍ਹਾਂ ਨੇ ਢਾਬੇ ’ਤੇ ਕੰਮ ਕਰਨ ਵਾਲੇ ਪ੍ਰਸ਼ਾਂਤ ਕੌਰਾ ਨੂੰ ਆਪਣਾ ਸਾਥੀ ਬਣਾ ਲਿਆ। ਕ੍ਰਿਸ ਮੇਰਠ 'ਚ ਲਾਅ ਦੀ ਪੜ੍ਹਾਈ ਕਰਦਾ ਹੈ। ਕਰਮਬੀਰ ਲੁਧਿਆਣਾ ਵਿਚ ਐਡਵੋਕੇਟ ਦੀ ਪ੍ਰੈਕਟਿਸ ਕਰਦਾ ਹੈ। ਕਰਮਬੀਰ ਖ਼ਿਲਾਫ਼ ਸਾਲ 2008 ਵਿਚ ਲੁਧਿਆਣਾ ਦੇ ਡਿਵੀਜ਼ਨ ਨੰਬਰ 5 ਥਾਣੇ ਵਿਚ ਇਰਾਦਾ ਕਤਲ ਦਾ ਕੇਸ ਦਰਜ ਹੈ।

ਇਹ ਵੀ ਪੜ੍ਹੋ : ਵਰਕ ਫਰਾਮ ਹੋਮ ਦੇ ਨਾਂ ’ਤੇ ਠੱਗੀ ਕਰਨ ਵਾਲੇ ਗਿਰੋਹ ਦਾ ਖ਼ੁਲਾਸਾ, ਇੰਝ ਵਿਛਾਇਆ ਜਾਂਦਾ ਸੀ ਜਾਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News