16 ਸਾਲਾਂ ਤੋਂ ਪੁਲਸ ਨਾਲ ਅੱਖ ਮਿਚੋਲੀ ਖੇਡ ਰਹੀ ਭਗੌੜੀ ਕਮਲਾ ਗ੍ਰਿਫ਼ਤਾਰ

Monday, Sep 06, 2021 - 04:47 PM (IST)

16 ਸਾਲਾਂ ਤੋਂ ਪੁਲਸ ਨਾਲ ਅੱਖ ਮਿਚੋਲੀ ਖੇਡ ਰਹੀ ਭਗੌੜੀ ਕਮਲਾ ਗ੍ਰਿਫ਼ਤਾਰ

ਮੁੱਲਾਂਪੁਰ ਦਾਖਾ (ਕਾਲੀਆ) : ਨਸ਼ਾ ਵਿਰੋਧੀ ਐਕਟ ਅਧੀਨ ਮਾਣਯੋਗ ਅਦਾਲਤ ਤੋਂ ਭਗੌੜੀ ਕਮਲਾ ਨੂੰ ਦਾਖਾ ਪੁਲਸ ਨੇ 16 ਸਾਲਾਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਦਾਖਾ ਦੇ ਮੁਖੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਕਮਲਾ ਪਤਨੀ ਸੌਦਾ ਵਾਸੀ ਪ੍ਰੇਮ ਨਗਰ ਮੰਡੀ ਮੁੱਲਾਂਪੁਰ ’ਤੇ 2005 ਵਿਚ ਨਸ਼ਾ ਵਿਰੋਧੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਜਿਸ ਕੋਲੋਂ 35 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਸੀ ਅਤੇ ਮਾਣਯੋਗ ਅਦਾਲਤ ਤੋਂ ਭਗੌੜੀ ਨੂੰ ਏ.ਐੱਸ.ਆਈ. ਲਖਬੀਰ ਸਿੰਘ ਸਮੇਤ ਪੁਲਸ ਪਾਰਟੀ ਨੇ ਤਾਜਪੁਰ ਰੋਡ ਨੇੜੇ ਸ਼ਨੀ ਮੰਦਰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ : ਫੇਸਬੁੱਕ ’ਤੇ ਮਸ਼ਹੂਰ ਪ੍ਰੋਡਿਊਸਰ ਡੀ. ਐੱਕਸ.ਐੱਕਸ. ਐੱਕਸ. ਦਾ ਨਿਹੰਗ ਸਿੰਘਾਂ ਨੇ ਲਾਈਵ ਹੋ ਕੇ ਚਾੜਿਆ ਕੁਟਾਪਾ

ਮਿਲੀ ਜਾਣਕਾਰੀ ਮੁਤਾਬਕ ਉਕਤ ਭਗੌੜੀ ਪਿਛਲੇ 16 ਸਾਲਾਂ ਤੋਂ ਥਾਂ ਟਿਕਾਣੇ ਬਦਲ-ਬਦਲ ਕੇ ਰਹਿ ਰਹੀ ਸੀ ਅਤੇ ਪੁਲਸ ਨਾਲ ਅੱਖ ਮਿਚੋਲੀ ਖੇਡ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ’ਤੇ 229 –ਏ ਆਈ.ਪੀ.ਸੀ. ਅਧੀਨ 2 ਸਤੰਬਰ ਨੂੰ ਕੇਸ ਵੀ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੋਰ ਵੀ ਕਈ ਮਾਣਯੋਗ ਅਦਾਲਤ ਤੋਂ ਭਗੌੜਿਆਂ ’ਤੇ ਪਰਚੇ ਦਰਜ ਕੀਤੇ ਗਏ ਹਨ ਅਤੇ ਉਨ੍ਹਾ ਦੀ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Gurminder Singh

Content Editor

Related News