ਕੀ ਫਲ ਅਤੇ ਸਬਜ਼ੀਆਂ ਨਾਲ ਵੀ ਫੈਲ ਸਕਦਾ ਹੈ ‘ਕੋਰੋਨਾ ਵਾਇਰਸ’ (ਵੀਡੀਓ)

Monday, May 11, 2020 - 05:20 PM (IST)

ਜਲੰਧਰ (ਬਿਊਰੋ) - ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਸਰਕਾਰ ਨੇ ਤਾਲਾਬੰਦੀ ਕਰ ਕੇ ਘਰਾਂ ਦੇ ਅੰਦਰ ਡੱਕਿਆ ਹੋਇਆ ਹੈ। ਕੋਰੋਨਾ ਕਾਰਨ ਘਰਾਂ ਅੰਦਰ ਰਹਿ ਰਹੇ ਬੰਦੇ ਦੇ ਮਨ ਅੰਦਰ ਡਰ ਲੱਗਿਆ ਹੋਇਆ ਹੈ ਕਿ ਉਨ੍ਹਾਂ ਨੂੰ ਕੋਰੋਨਾ ਦੀ ਲਾਗ ਬਾਹਰੋਂ ਆਏ ਕਿਸੇ ਬੰਦੇ ਜਾਂ ਬਾਹਰੋਂ ਲਿਆਂਦੇ ਸਾਮਾਨ ਨਾਲੋਂ ਨਾ ਲੱਗ ਜਾਵੇ। ਬਾਹਰੋਂ ਆਏ ਬੰਦੇ ਕੋਲੋਂ ਤਾਂ ਸਮਾਜਿਕ ਦੂਰੀ ਬਣਾ ਕੇ ਬਚਿਆ ਜਾ ਸਕਦਾ ਹੈ ਪਰ ਬਾਹਰੋਂ ਆਏ ਫਲ, ਸਬਜ਼ੀਆਂ ਜਾਂ ਹੋਰ ਘਰੇਲੂ ਜ਼ਰੂਰਤ ਦਾ ਸਮਾਨ ਵੀ ਕਿਤੇ ਕੋਰੋਨਾ ਵਾਇਰਸ ਪ੍ਰਭਾਵਿਤ ਨਾ ਹੋਵੇ, ਇਸ ਲਈ ਘਰੇਲੂ ਤੀਵੀਆਂ ਨੂੰ ਚਿੰਤਾ ਜਾਂ ਵਹਿਮ ਰਹਿੰਦਾ ਹੈ। ਉਨ੍ਹਾਂ ਵਲੋਂ ਇਹ ਸਾਮਾਨ ਕੀਟਾਣੂ ਮੁਕਤ ਕਰਨ ਲਈ ਕਲੋਰੀਨ ਜਾਂ ਹੋਰ ਡਿਸਇਨਫੈਕਟੈਟ ਨਾਲ ਧੋਇਆ ਜਾਂਦਾ ਹੈ। 

ਫਲ ਸਬਜ਼ੀਆਂ ਨੂੰ ਸਾਬਣ ਜਾਂ ਸਰਫ ਵਾਲੇ ਪਾਣੀ ਵਿਚ ਡਬੋ ਵੀ ਦਿੱਤਾ ਜਾਂਦਾ ਹੈ ਪਰ ਉਹ ਅਣਜਾਣ ਹਨ ਕਿ ਅਜਿਹੇ ਕੈਮੀਕਲ ਵਿਚ ਧੋਤੇ ਫਲ ਜਾਂ ਸਬਜ਼ੀਆਂ ਖਾਣ ਨਾਲ ਉਨ੍ਹਾਂ ਦਾ ਸਰੀਰ ਕੋਰੋਨਾ ਵਾਇਰਸ ਦੀ ਲਾਗ ਨਾਲੋਂ ਕਿਤੇ ਵੱਧ ਪ੍ਰਭਾਵਿਤ ਹੋ ਸਕਦਾ ਹੈ। ਸਰੀਰ ਨੂੰ ਖ਼ਤਰਨਾਕ ਬੀਮਾਰੀਆਂ ਲੱਗ ਸਕਦੀਆਂ ਹਨ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਮਾਹਿਰਾਂ ਮੁਤਾਬਕ ਠੰਡੇ ਪਾਣੀ ਨਾਲ ਫਲ ਅਤੇ ਸਬਜ਼ੀਆਂ ਧੋਣ ਨਾਲ ਕੀਟਨਾਸ਼ਕ ਅਤੇ ਹੋਰ ਕਿਟਾਣੂ ਖ਼ਤਮ ਕੀਤੇ ਜਾ ਸਕਦੇ ਹਨ। ਇਹ ਚਲਦੀ ਟੂਟੀ ਥੱਲੇ ਰਗੜ ਕੇ ਧੋਤੇ ਜਾ ਸਕਦੇ ਹਨ। ਗਰਮ ਪਾਣੀ ਨਾਲ ਵੀ ਇਹ ਧੋਤੇ ਜਾ ਸਕਦੇ ਹਨ।

ਜ਼ਿਆਦਾ ਤਸੱਲੀ ਲਈ ਪਾਣੀ ’ਚ ਲੂਣ ਖੋਰ ਕੇ ਵੀ ਫਲ ਸਬਜ਼ੀਆਂ ਧੋਤੇ ਜਾ ਸਕਦੇ ਹਨ। ਇੰਨੇ ਨਾਲ ਵੀ ਤਸੱਲੀ ਨਹੀਂ ਤਾਂ ਪਾਣੀ ਵਿਚ ਸਿਰਕਾ ਘੋਲ ਕੇ ਫਲ ਸਬਜ਼ੀਆਂ ਧੋਤੇ ਜਾ ਸਕਦੇ ਹਨ। ਅਜਿਹਾ ਕਰਨ ਨਾਲ ਕੀਟਾਣੂ ਵੀ ਲੱਥ ਜਾਣਗੇ ਅਤੇ ਸਿਹਤ ਦਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ। ਆਪਣੀ ਅਤੇ ਆਪਣੇ ਪਰਿਵਾਰ ਦੀ ਨਰੋਈ ਸਿਹਤ ਲਈ ਫਲ ਅਤੇ ਸਬਜ਼ੀਆਂ ਨੂੰ ਸਰਫ, ਸਾਬਣ ਜਾਂ ਫਿਰ ਕਿਸੇ ਹੋਰ ਕੈਮੀਕਲ ਨਾਲ ਧੋਣ ਤੋਂ ਗੁਰੇਜ਼ ਕਰੋ। ਇਸ ਸਭ ਦੇ ਬਾਰੇ ਹੋਣ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...


author

rajwinder kaur

Content Editor

Related News