ਜੋੜੇ ਦਾ ਕਾਰਨਾਮਾ, ਆਸਟ੍ਰੇਲੀਆ ਭੇਜਣ ਬਹਾਨੇ ਪਰਿਵਾਰ ਨਾਲ ਸਾਜ਼ਿਸ਼ ਰਚ ਇੰਝ ਮਾਰੀ ਲੱਖਾਂ ਦੀ ਠੱਗੀ

Monday, May 10, 2021 - 02:12 PM (IST)

ਜਲੰਧਰ (ਕਮਲੇਸ਼)-ਆਸਟ੍ਰੇਲੀਆ ਭੇਜਣ ਦੇ ਨਾਂ ’ਤੇ 11 ਲੱਖ ਠੱਗਣ ਦੇ ਦੋਸ਼ ਵਿਚ ਬਾਰਾਦਰੀ ਪੁਲਸ ਨੇ ਹੇਮਨ ਟਰੈਵਲ ਏਜੰਸੀ ਦੇ ਪਤੀ-ਪਤਨੀ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਪੱਤੜ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਲਈ ਉਹ ਜਲੰਧਰ ਬੱਸ ਸਟੈਂਡ ’ਤੇ ਹੇਮਨ ਟਰੈਵਲਜ਼ ਵਿਚ ਸਤਨਾਮ ਸਿੰਘ ਵਾਸੀ 46, ਨਿਊ ਕਲਗੀਧਰ ਐਵੇਨਿਊ ਮਿੱਠਾਪੁਰ ਰੋਡ ਨਾਲ ਮਿਲਿਆ। ਉਥੇ ਉਸ ਦੀ ਪਤਨੀ ਸਤਿੰਦਰ ਕੌਰ ਵੀ ਸੀ। ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਟੂਰਿਸਟ ਵੀਜ਼ੇ ’ਤੇ ਆਸਟ੍ਰੇਲੀਆ ਭੇਜ ਸਕਦੇ ਹਨ । ਉਨ੍ਹਾਂ ਵਿਚ 9 ਲੱਖ ਵਿਚ ਸੌਦਾ ਤੈਅ ਹੋ ਗਿਆ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ ਦੌਰਾਨ ਜਲੰਧਰ ਵਾਸੀਆਂ ਲਈ ਵੱਡੀ ਰਾਹਤ, ਇਸ ਸਮੇਂ ਮੁਤਾਬਕ ਖੁੱਲ੍ਹਣਗੀਆਂ ਹੁਣ ਸਾਰੀਆਂ ਦੁਕਾਨਾਂ

ਜਸਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਪਾਸਪੋਰਟ ਦੇ ਦਿੱਤਾ। ਕੁਝ ਦਿਨ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ 11 ਲੱਖ ਰੁਪਏ ਲੈਣਗੇ। ਸਹਿਮਤੀ ਦੇ ਬਾਅਦ ਉਨ੍ਹਾਂ ਨੂੰ 25 ਹਜ਼ਾਰ ਰੁਪਏ ਖਰਚਾ ਪਹਿਲਾਂ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਆਪਣੇ ਅਕਾਊਂਟ ਵਿਚ 8 ਲੱਖ ਰੁਪਏ ਦੀ ਸਟੇਟਮੈਂਟ ਵਿਖਾਉਣੀ ਹੋਵੇਗੀ। ਉਸ ਦੇ ਪਿਤਾ ਨੇ ਪੌਣੇ 2 ਕਿਲ੍ਹੇ ਜ਼ਮੀਨ ਗਿਰਵੀ ਰੱਖੀ ਅਤੇ ਅਕਾਊਂਟ ਵਿਚ ਰੁਪਏ ਜਮ੍ਹਾ ਕਰਵਾ ਕੇ ਉਸ ਨੂੰ ਸਟੇਟਮੈਂਟ ਭੇਜ ਦਿੱਤੀ। ਕਰੀਬ 20 ਦਿਨ ਬਾਅਦ ਉਸ ਨੇ ਵਟਸਐਪ ’ਤੇ ਵੀਜ਼ੇ ਦੀ ਕਾਪੀ ਭੇਜ ਦਿੱਤੀ। ਉਸ ਨੇ ਅਕਾਊਂਟ ਤੋਂ ਰੁਪਏ ਕੱਢਵਾ ਲਏ ਅਤੇ ਜਲੰਧਰ ਵਿਚ ਆ ਕੇ ਉਕਤ ਜੋੜੇ ਨੂੰ 11 ਲੱਖ ਰੁਪਏ ਦੇ ਦਿੱਤੇ। 2 ਲੱਖ ਰੁਪਏ ਦੇ ਉਸ ਨੇ ਆਸਟ੍ਰੇਲੀਆ ਡਾਲਰ ਖ਼ਰੀਦ ਲਏ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਜੰਟਾਂ ਨੇ ਸੁਫ਼ਨੇ ਵਿਖਾ ਕੇ ਦਿਵਾਏ ਸਨ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖ਼ਲੇ, ਹੁਣ ਰੁਕੇ ਵੀਜ਼ੇ

ਉਸ ਨੇ ਆਸਟਰੇਲੀਆ ਦੀ ਟਿਕਟ ਕਰਵਾ ਦਿੱਤੀ। ਤੈਅ ਦਿਨ ’ਤੇ ਉਹ ਦਿੱਲੀ ਏਅਰਪੋਰਟ ਪਹੁੰਚਿਆ ਤਾਂ ਏਅਰ ਲਾਈਨਜ਼ ਵਾਲਿਆਂ ਨੇ ਫਲਾਈਟ ਵਿਚ ਚੜ੍ਹਣ ਤੋਂ ਰੋਕ ਦਿੱਤਾ। ਇਮੀਗ੍ਰੇਸ਼ਨ ਅਫ਼ਸਰ ਨੇ ਉਸ ਨੂੰ ਇਕ ਲੈਟਰ ਦੇ ਕੇ ਆਸਟਰੇਲੀਆ ਅੰਬੈਸੀ ਵਿਚ ਜਾਣ ਲਈ ਕਿਹਾ। ਜਸਪ੍ਰੀਤ ਨੇ ਸਤਨਾਮ ਸਿੰਘ ਤੋਂ ਪੁੱਛਿਆ ਤਾਂ ਉਸ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ। ਜਸਪ੍ਰੀਤ ਨੇ ਵਾਪਸ ਆ ਕੇ ਰੁਪਏ ਮੰਗੇ ਤਾਂ ਉਸ ਨੇ 2 ਚੈਕ ਕੱਟ ਕੇ ਦੇ ਦਿੱਤੇ, ਜੋ ਬੈਂਕ ਵਿਚ ਲਗਾਉਣ ’ਤੇ ਬੈਲੇਂਸ ਨਾ ਹੋਣ ਕਾਰਨ ਬਾਊਂਸ ਹੋ ਗਏ। ਇਸ ਤੋਂ ਬਾਅਦ ਉਸ ਨੇ ਪੁੱਛਿਆ ਤਾਂ ਦੋਸ਼ੀ ਉਸ ਦੇ ਨਾਲ ਗਾਲੀ-ਗਲੋਚ ਕਰਨ ਲੱਗੇ, ਜਿਸ ਦੇ ਬਾਅਦ ਪੁਲਸ ਨੇ ਮਾਮਲੇ ਦੀ ਸ਼ਿਕਾਇਤ ਦਿੱਤੀ ਅਤੇ ਜਾਂਚ ਦੇ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ: 'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News