ਸਾਵਧਾਨ! 10 ਮਿੰਟਾਂ 'ਚ ਦੁੱਗਣੇ ਪੈਸੇ ਹੋਣ ਦੇ ਲਾਲਚ 'ਚ ਤੁਸੀਂ ਵੀ ਨਾ ਇੰਝ ਹੋ ਜਾਓ ਕਿਤੇ ਠੱਗੀ ਦਾ ਸ਼ਿਕਾਰ
Thursday, Apr 01, 2021 - 06:39 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਚਾਲਬਾਜ਼ ਔਰਤ ਅਤੇ ਇਕ ਵਿਅਕਤੀ ਵੱਲੋਂ ਬਜ਼ੁਰਗ ਔਰਤ ਨੂੰ ਪੈਸੇ ਦੁਗਣੇ ਕਰਨ ਦੇ ਝਾਂਸੇ ਵਿੱਚ ਲੈ ਕੇ 20 ਹਜ਼ਾਰ ਰੁਪਏ ਦੀ ਰਕਮ ਅਤੇ ਸੋਨੇ ਦੀ ਮੁੰਦਰੀ ਅਤੇ ਵਾਲੀਆਂ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਨੇੜਲੇ ਪਿੰਡ ਸਹਾਬਪੁਰ ਵਾਸੀ ਔਰਤ ਨੇ ਦੱਸਿਆ ਕਿ ਉਹ ਨਵਾਂਸ਼ਹਿਰ ਦੇ ਬੈਂਕ ਆਈ ਸੀ, ਜਿੱਥੋਂ ਉਸ ਨੇ 15 ਹਜ਼ਾਰ ਰੁਪਏ ਕਢਵਾਏ ਸਨ ਜਦਕਿ 5 ਹਜ਼ਾਰ ਉਸ ਦੇ ਕੋਲ ਪਹਿਲਾਂ ਤੋਂ ਹੀ ਸਨ।
ਇਹ ਵੀ ਪੜ੍ਹੋ : ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਕੰਨ ਤੇ ਉਂਗਲੀਆਂ
ਉਸ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਫੱਟੀ ਬਸਤਾ ਚੌਂਕ ਨੇੜੇ ਇਕ ਵਿਅਕਤੀ ਜਿਸ ਦੇ ਨਾਲ ਇਕ ਔਰਤ ਅਤੇ ਛੋਟਾ ਬੱਚਾ ਸੀ, ਉਸ ਨੇ ਰੋਕ ਕੇ ਕਿਹਾ ਕਿ ਉਹ ਹਰਿਦੁਆਰ ਤੋਂ ਆਏ ਹਨ ਅਤੇ ਉਸ ਦੀ ਰਕਮ ਨੂੰ ਦੁੱਗਣਾ ਕਰ ਦੇਣਗੇ। ਉਸ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਨੇ ਉਸ ਨੂੰ ਝਾਂਸਾ ਦੇ ਕੇ ਉਸ ਦੀ 20 ਹਜ਼ਾਰ ਰੁਪਏ ਦੀ ਰਕਮ, ਸੋਨੇ ਦੀ ਮੁੰਦਰੀ ਅਤੇ ਵਾਲੀਆਂ ਇਕ ਰੁਮਾਲ ’ਚ ਬੰਨ ਦਿੱਤੀਆਂ ਅਤੇ ਉਸ ਨੂੰ ਕੋਈ ਕੱਪੜਾ ਸੁੰਘਾ ਦਿੱਤਾ, ਉਪਰੰਤ ਉਸ ਨੂੰ ਕੁਝ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ : ਦੁਬਈ ’ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਸੁਣਾਇਆ ਗਿਆ ਗੋਲ਼ੀ ਮਾਰਨ ਦਾ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ
ਉਸ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਨੂੰ ਉਸ ਨੇ ਕਿਹਾ ਕਿ ਉਸ ਨੇ ਦਵਾਈ ਲੈਣੀ ਹੈ ਪਰ ਉਪਰੋਕਤ ਚਾਲਬਾਜ਼ਾਂ ਨੇ ਕਿਹਾ ਕਿ ਉਸ ਦੀ ਪੋਟਲੀ ’ਚ ਪੈਸੇ ਅਤੇ ਉਸ ਦੇ ਸੋਨੇ ਦੇ ਗਹਿਣੇ ਰੱਖ ਦਿੱਤੇ ਸਨ। ਉਹ ਉਸ ਨੂੰ 10 ਮਿੰਟ ਬਾਅਦ ਖੋਲ੍ਹੇ ਅਤੇ ਉਦੋਂ ਤੱਕ ਪਿੱਛੇ ਮੁੜ ਕੇ ਨਾ ਵੇਖੇ, ਉਸ ਦੀ ਰਕਮ ਦੁੱਗਣੀ ਹੋ ਜਾਵੇਗੀ। ਔਰਤ ਗੁਰਬਚਨ ਕੌਰ ਨੇ ਦੱਸਿਆ ਕਿ ਦਵਾਈ ਲੈਣ ਸਮੇਂ ਉਸ ਨੇ ਆਪਣਾ ਰੁਮਾਲ ਖੋਲ੍ਹਿਆ ਤਾਂ ਉਹ ਖਾਲੀ ਸੀ। ਔਰਤ ਨੇ ਉਕਤ ਸ਼ਿਕਾਇਤ ਪੁਲਸ ਦੇ ਕੋਲ ਦਿੱਤੀ। ਪੁਲਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮਾਰਚ ਮਹੀਨੇ ਮੁੜ ਵਧਿਆ ਪੰਜਾਬ ’ਚ ਕੋਰੋਨਾ ਦਾ ਕਹਿਰ, ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ