12 ਵਿਅਕਤੀਆਂ ਨੂੰ ਕੈਨੇਡਾ ''ਚ ਵਰਕ ਪਰਮਿਟ ਦਿਵਾਉਣ ’ਤੇ ਠੱਗੇ 71 ਲੱਖ ਰੁਪਏ, ਇੰਝ ਖੁੱਲ੍ਹਿਆ ਭੇਤ

Monday, Jun 21, 2021 - 04:51 PM (IST)

12 ਵਿਅਕਤੀਆਂ ਨੂੰ ਕੈਨੇਡਾ ''ਚ ਵਰਕ ਪਰਮਿਟ ਦਿਵਾਉਣ ’ਤੇ ਠੱਗੇ 71 ਲੱਖ ਰੁਪਏ, ਇੰਝ ਖੁੱਲ੍ਹਿਆ ਭੇਤ

ਲੁਧਿਆਣਾ (ਅਮਨ)-ਮਹਾਨਗਰ ਵਿਚ ਫਰਜ਼ੀ ਟ੍ਰੈਵਲ ਏਜੰਟਾਂ ਦਾ ਬੋਲਬਾਲਾ ਇਸ ਤਰ੍ਹਾਂ ਵਧ ਗਿਆ ਹੈ, ਜਿਸ ਵਿਚ ਭੋਲੇਭਾਲੇ ਲੋਕ ਉਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇਕ ਕੇਸ ਡਿਵੀਜ਼ਨ ਨੰ. 6 ਦੀ ਪੁਲਸ ਨੇ ਮੋਸਟ ਵਾਂਟੇਡ ਟ੍ਰੈਵਲ ਏਜੰਟ ਪੰਕਜ ਖੋਖਰ ’ਤੇ ਕੈਨੇਡਾ ਵਿਚ ਵਰਕ ਪਰਮਿਟ ਦਿਵਾਉਣ ਦੇ ਨਾਮ ’ਤੇ 12 ਵਿਅਕਤੀਆਂ ਨਾਲ ਕਰੀਬ 71 ਲੱਖ ਰੁਪਏ ਦੀ ਧੋਖਾਦੇਹੀ ਕਰਨ ’ਤੇ ਪਰਚਾ ਦਰਜ ਕੀਤਾ ਹੈ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਬਣਾ ਰੱਖੇ ਹਨ ਫਰਜ਼ੀ ਦਫ਼ਤਰ
ਵਰਣਨਯੋਗ ਹੈ ਕਿ ਮੁਲਜ਼ਮ ਟ੍ਰੈਵਲ ਏਜੰਟ ਪੰਕਜ ਖੋਖਰ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਆਪਣੇ ਹੀ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਟ੍ਰੈਵਲ ਏਜੰਟ ਲਾਇਸੈਂਸ ਲੈ ਕੇ ਫਰਜ਼ੀ ਦਫ਼ਤਰ ਖੋਲ੍ਹੇ ਹੋਏ ਸਨ, ਜਿਸ ਵਿਚ ਉਸ ਦੇ ਕੋਲ ਮਾਹਰ ਸਾਫ਼ਟਵੇਅਰ ਦੀ ਟੀਮ ਜੋ ਫਰਜ਼ੀ ਹਵਾਈ ਟਿਕਟਾਂ ਅਤੇ ਇਮੀਗੇ੍ਰਸ਼ਨ ਐਪਲੀਕੇਸ਼ਨ ਤਿਆਰ ਕਰਦੀ ਸੀ, ਜਿਸ ਨਾਲ ਉਹ ਲੋਕਾਂ ਨੂੰ ਜਾਅਲੀ ਵੀਜ਼ਾ ਅਤੇ ਹੋਰ ਦਸਤਾਵੇਜ਼ ਤਿਆਰ ਕਰਕੇ ਲੋਕਾਂ ਨੂੰ ਦਿੰਦਾ ਸੀ।

ਇਹ ਵੀ ਪੜ੍ਹੋ: ਜਲੰਧਰ ਦੀ ਇਸ ਬੀਬੀ ਨੇ ਵਿਦੇਸ਼ ’ਚ ਗੱਡੇ ਝੰਡੇ, ਕੈਨੇਡਾ ’ਚ ਮੰਤਰੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ

ਡੇਢ ਸਾਲ ਤੋਂ ਪੁਲਸ ਨਾਲ ਖੇਡ ਰਿਹਾ ਸੀ ਅੱਖ ਮਿਚੋਲੀ
ਮੁਲਜ਼ਮ ਪੰਕਜ ਖੋਖਰ ਆਪਣੇ ਸਾਥੀਆਂ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ, ਜਦੋਂਕਿ ਇਸ ਦੇ ਵਿਰੁੱਧ ਕਈ ਜ਼ਿਲ੍ਹਿਆਂ ਵਿਚ ਕੇਸ ਦਰਜ ਹੋ ਚੁੱਕੇ ਸਨ, ਜਿਸ ’ਤੇ ਪੁਲਸ ਨੇ ਮੁਲਜ਼ਮ ਪੰਕਜ ਖੋਖਰ ਦੀ ਭਾਲ ਵਿਚ ਪੰਜਾਬ ਦੇ ਕਈ ਕੋਨੇ ਛਾਣ ਮਾਰੇ ਪਰ ਮੁਲਜ਼ਮ ਪੁਲਸ ਨਾਲ ਅੱਖ ਮਿਚੋਲੀ ਖੇਡਣ ਵਿਚ ਕਾਮਯਾਬ ਰਿਹਾ। ਆਖਿਰਕਾਰ ਅੰਮ੍ਰਿਤਸਰ ਦੀ ਪੁਲਸ ਨੇ ਮੁਲਜ਼ਮ ਨੂੰ ਟ੍ਰੇਸ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ ਅਤੇ ਹੁਣ ਉਹ ਤਰਨਤਾਰਨ ਪੁਲਸ ਦੇ ਕੋਲ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਹੁਣ ਜਲਦ ਹੀਪ ਲੁਣਿਆਣਾ ਪੁਲਸ ਵੀ ਵਾਂਟੇਡ ਪੰਕਜ ਖੋਖਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਵਿਚ ਜੁਟ ਗਈ ਹੈ, ਜਿਸ ’ਤੇ ਲੁਧਿਆਣਾ ਪੁਲਸ ਨੇ ਹੀ ਮੁਲਜ਼ਮ ’ਤੇ ਦਰਜਨਾਂ ਪਰਚੇ ਦਰਜ ਕੀਤੇ ਹੋਏ ਹਨ ਜਿਸ ਵਿਚ ਉਸ ਨੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ।

ਇਹ ਵੀ ਪੜ੍ਹੋ:  ਤਰਸ ਦੇ ਆਧਾਰ 'ਤੇ ਨੌਕਰੀਆਂ ਦਾ ਮੁੱਦਾ ਭਖਣ ਮਗਰੋਂ ਪ੍ਰਤਾਪ ਬਾਜਵਾ ਦੀ ਵਿਧਾਇਕਾਂ ਨੂੰ ਸਲਾਹ

4 ਸਾਲ ਤੋਂ ਇਨਸਾਫ਼ ਲਈ ਭਟਕਦੇ ਰਹੇ ਪੀੜਤ
ਥਾਣਾ ਡਿਵੀਜ਼ਨ ਨੰ.6 ਵਿਚ ਸ਼ਿਕਾਇਤ ਕਰਤਾ ਰਣਜੀਤ ਸਿੰਘ (ਬਰਨਾਲਾ) ਦੀ ਸ਼ਿਕਾਇਤ ’ਤੇ ਦਰਜ ਹੋਏ ਕੇਸ ਸਬੰਧੀ ਦੱਸਿਆ ਕਿ ਉਨ੍ਹਾਂ ਨੇ ਫਰਜ਼ੀ ਟ੍ਰੈਵਲ ਏਜੰਟ ਪੰਕਜ ਖੋਖਰ ਨੂੰ 2016 ਵਿਚ 12 ਵਿਅਕਤੀਆਂ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦੇ ਨਾਮ ’ਤੇ 71 ਲੱਖ ਰੁਪਏ ਵੱਖ-ਵੱਖ ਤਰੀਕਾਂ ’ਤੇ ਦਿੱਤੇ ਸਨ ਪਰ ਉਨ੍ਹਾਂ ਦੇ ਨਾਲ ਮੁਲਜ਼ਮ ਟ੍ਰੈਵਲ ਏਜੰਟ ਨੇ ਬਹੁਤ ਵੱਡੀ ਧੋਖਾਦੇਹੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ 4 ਸਾਲ ਤੋਂ ਲਗਾਤਾਰ ਉਨ੍ਹਾਂ ਨੂੰ ਬੇਵਕੂਫ ਬਣਾਇਆ ਗਿਆ ਅਤੇ ਕਦੇ ਟਿਕਟ ਦੇਣ ਦੇ ਬਹਾਨੇ ਦਿੱਲੀ ਏਅਰਪੋਰਟ ’ਤੇ ਬੁਲਾਇਆ ਅਤੇ ਕਦੇ ਹੋਟਲ ਵਿਚ ਡਾਲਰ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀ ਮਾਰਦਾ ਰਿਹਾ ਪਰ ਪਿਛਲੇ 4 ਸਾਲ ਤੋਂ ਉਹ ਇਸ ਦੀ ਟਾਲਮਟੋਲ ਵਾਲੀ ਨੀਤੀ ਵਿਚ ਉਲਝਦੇ ਰਹੇ ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਅਤੇ ਹੋਰਨਾਂ ਦਾ ਭਵਿੱਖ ਮਿੱਟੀ ਵਿਚ ਮਿਲ ਗਿਆ ਹੈ।

ਇਹ ਵੀ ਪੜ੍ਹੋ: ਜਨਮਦਿਨ ਦਾ ਕੇਕ ਕੱਟਣ ਜਾ ਰਿਹਾ ਸੀ ਸੁਖਮੀਤ, ਇਹ ਨਹੀਂ ਸੀ ਪਤਾ ਕਿ ਮੌਤ ਪਾ ਲਵੇਗੀ ਘੇਰਾ, ਰੇਕੀ ਤੋਂ ਬਾਅਦ ਹੋਇਆ ਕਤਲ

ਇਸ ਟ੍ਰੈਵਲ ਏਜੰਟ ਨੇ ਉਨ੍ਹਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਤੱਕ ਵੀ ਖੋਹ ਲਈਆਂ ਅਤੇ ਕਰਜ਼ਦਾਰ ਬਣਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਗਵਾਨ ਦੇ ਘਰ ਦੇਰ ਹੈ ਹਨੇਰ ਨਹੀਂ ਜਿਸ ਦਾ ਨਤੀਜਾ ਹੁਣ ਉਹ ਮੁਲਜ਼ਮ ਤਰਨਤਾਰਨ ਪੁਲਸ ਦੇ ਸ਼ਿਕੰਜੇ ਵਿਚ ਆ ਚੁੱਕਾ ਹੈ। ਰਣਜੀਤ ਸਿੰਘ ਨੇ ਡੀ. ਜੀ.ਪੀ . ਪੰਜਾਬ ਨੂੰ ਗੁਹਾਰ ਲਗਾਈ ਹੈ ਕਿ ਮੁਲਜ਼ਮ ਪੰਕਜ ਖੋਖਰ ਦੀ ਜਾਇਦਾਦ ਕੁਰਕ ਕਰਕੇ ਉਨ੍ਹਾਂ ਦੀ ਬਣਦੀ ਰਕਮ ਮੋੜੀ ਜਾਵੇ। ਪੁਲਸ ਨੇ ਰਣਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਪੰਕਜ ਖੋਖਰ ’ਤੇ ਧਾਰਾ 420,120-ਬੀ,  ਆਈ. ਪੀ. ਸੀ., 13 ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਮੁੱਦੇ ’ਤੇ ਪਰਗਟ ਸਿੰਘ ਨੇ ਘੇਰੀ ਕਾਂਗਰਸ, ਚੁੱਕੇ ਕਈ ਸਵਾਲ (ਵੀਡੀਓ)


author

shivani attri

Content Editor

Related News