ਆਸਟ੍ਰ੍ਰੇਲੀਆ ਭੇਜਣ ਦੇ ਨਾਂ 'ਤੇ 1 ਲੱਖ 65 ਹਜ਼ਾਰ ਦੀ ਮਾਰੀ ਠੱਗੀ, ਪਰਚਾ ਦਰਜ

Sunday, Aug 27, 2017 - 05:02 PM (IST)


ਰੂਪਨਗਰ(ਵਿਜੇ) - ਧੋਖਾਧੜੀ ਕਰਨ ਦੇ ਦੋ ਵੱਖ-ਵੱਖ ਮਾਮਲਿਆਂ 'ਚ ਰੂਪਨਗਰ ਪੁਲਸ ਨੇ ਆਰੋਪੀਆਂ ਵਿਰੁੱਧ ਮਾਮਲਾ ਦਰਜ ਕਰਨ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਸ਼ਿਕਾਇਤ ਕਰਤਾ ਪਰਮਜੀਤ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਪਿੰਡ ਸਨਾਣਾ (ਰੂਪਨਗਰ) ਨੇ ਪੁਲਸ ਨੂੰ ਦੱਸਿਆ ਕਿ ਕੁੱਝ ਆਰੋਪੀਆਂ ਨੇ ਉਸ ਨੂੰ ਆਸਟ੍ਰ੍ਰੇਲੀਆ ਭੇਜਣ ਦੇ ਨਾਂ 'ਤੇ 1 ਲੱਖ 65 ਹਜ਼ਾਰ ਦੀ ਠੱਗੀ ਕੀਤੀ ਹੈ ਅਤੇ  ਉਸ ਤੋਂ ਵੱਖ-ਵੱਖ ਮਿਤੀਆਂ ਨੂੰ ਰਕਮ ਵਸੂਲੀ ਗਈ ਜਦਕਿ ਉਸ ਨੂੰ ਨਾ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦੀ ਰਾਸ਼ੀ ਵਾਪਸ ਕੀਤੀ ਗਈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਆਰੋਪੀ ਉਕਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਦਰਸ਼ਨ ਨਿਵਾਸੀ ਵਾਰਡ ਨੰਬਰ 6 ਚਮਕੌਰ ਸਾਹਿਬ 'ਤੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। 
ਠੱਗੀ ਦੇ ਇਕ ਹੋਰ ਮਾਮਲੇ 'ਚ ਸ਼ਿਕਾਇਤ ਕਰਤਾ ਸ਼ੰਕਰ ਪੰਡਿਤ ਪੁੱਤਰ ਸੂਰਤ ਪੰਡਿਤ ਨੇ ਦੱਸਿਆ ਕਿ ਉਹ ਏ. ਟੀ. ਐਮ. 'ਚੋਂ ਪੈਸੇ ਕਢਵਾਉਣ ਗਿਆ ਤਾਂ ਕਿਸੇ ਅਣਜਾਣ ਵਿਅਕਤੀ ਨੇ ਉਸ ਦਾ ਬੜੀ ਹੁਸ਼ਿਆਰੀ ਨਾਲ ਏ. ਟੀ. ਐਮ. ਕਾਰਡ ਬਦਲ ਲਿਆ ਜਿਸ ਤੋਂ ਬਾਅਦ ਉਸ ਦੇ ਖਾਤੇ 'ਚੋਂ ਵੱਖ-ਵੱਖ ਮਿਤੀਆਂ ਦੌਰਾਨ ਪੈਸੇ ਕਢਵਾ ਲਏ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਇਸ ਮਾਮਲੇ 'ਚ ਅਣਜਾਣ ਆਰੋਪੀ 'ਤੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ।


Related News