ਮਰੀ ਪਤਨੀ ਨੂੰ ਜ਼ਿੰਦਾ ਦੱਸ ਕੇ ਧੋਖਾਧੜੀ ਤਹਿਤ ਬੈਂਕ ਤੋਂ ਲਿਆ ਲੋਨ

Monday, May 18, 2026 - 02:00 PM (IST)

ਮਰੀ ਪਤਨੀ ਨੂੰ ਜ਼ਿੰਦਾ ਦੱਸ ਕੇ ਧੋਖਾਧੜੀ ਤਹਿਤ ਬੈਂਕ ਤੋਂ ਲਿਆ ਲੋਨ

ਲੁਧਿਆਣਾ (ਤਰੁਣ) : ਮਰੀ ਹੋਈ ਪਤਨੀ ਨੂੰ ਜ਼ਿੰਦਾ ਦੱਸ ਕੇ ਲੋਨ ਲੈ ਕੇ ਧੋਖਾਧੜੀ ਕਰਨ ਵਾਲੇ ਇੱਕ ਮੁਲਜ਼ਮ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਬੈਂਕ ਅਧਿਕਾਰੀ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਮਲੇਸ਼ ਕੁਮਾਰ ਨੇ ਸਾਲ 2022 ਵਿਚ 12.81 ਲੱਖ ਰੁਪਏ ਦਾ ਲੋਨ ਲਿਆ ਸੀ, ਜਿਸ ਵਿੱਚ ਕੋ-ਐਪਲੀਕੈਂਟ ਆਪਣੀ ਪਤਨੀ ਨੂੰ ਬਣਾਇਆ ਸੀ ਪਰ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਵਿਮਲੇਸ਼ ਕੁਮਾਰ ਨੇ ਲੋਨ ਲੈਣ ਲਈ ਮ੍ਰਿਤਕ ਪਤਨੀ ਨੂੰ ਜ਼ਿੰਦਾ ਦੱਸ ਕੇ ਬੈਂਕ ਨਾਲ ਧੋਖਾਧੜੀ ਕੀਤੀ ਹੈ।

ਮੁਲਜ਼ਮ ਵਿਮਲੇਸ਼ ਨੇ ਮ੍ਰਿਤਕ ਪਤਨੀ ਉਰਮਿਲਾ ਦੇ ਸਾਰੇ ਦਸਤਾਵੇਜ਼ ਜਾਲੀ ਪੇਸ਼ ਕੀਤੇ ਹਨ। ਜਿਸ ਤੋਂ ਬਾਅਦ ਬੈਂਕ ਨੇ ਇਲਾਕਾ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਬੈਂਕ ਅਧਿਕਾਰੀ ਇੰਦਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਵਿਮਲੇਸ਼ ਕੁਮਾਰ ਨਿਵਾਸੀ ਭਾਮੀਆਂ ਖੁਰਦ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News