ਆਰਮੀ ਕੈਂਪ ਵਿਚ ਫ਼ੌਜੀ ਦੀ ਪਤਨੀ ਨਾਲ ਦਰਿੰਦਗੀ! ਹੈਰਾਨ ਕਰੇਗਾ ਪੂਰਾ ਮਾਮਲਾ
Friday, Oct 02, 2026 - 03:09 PM (IST)
ਲੁਧਿਆਣਾ (ਰਾਜ): ਜਗਰਾਓਂ ਬ੍ਰਿੱਜ ਨੇੜੇ ਸਥਿਤ ਆਰਮੀ ਕੈਂਪ ਕੈਂਪਸ ਤੋਂ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੇ ਬਾਰਡਰ 'ਤੇ ਤਾਇਨਾਤ ਇਕ ਸਾਥੀ ਫ਼ੌਜੀ ਦੇ ਮਗਰੋਂ ਉਸ ਦੀ ਪਤਨੀ ਦੇ ਨਾਲ ਉਸੇ ਕੈਂਪ ਵਿਚ ਤਾਇਨਾਤ 25 ਸਾਲਾ ਜਵਾਨ ਵੱਲੋਂ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਘਿਨੌਣਾ ਦੋਸ਼ ਲੱਗਿਆ ਹੈ। ਮੁਲਜ਼ਮ ਨੇ ਪਹਿਲਾਂ ਕੁਆਰਟਰ ਦੁਆਉਣ ਅੇਤ ਮਦਦ ਕਰਨ ਦੇ ਨਾਂ 'ਤੇ ਮਹਿਲਾ ਨਾਲ ਨੇੜਤਾ ਵਧਾਈ ਤੇ ਬਾਅਦ ਵਿਚ ਪਤੀ ਤੋਂ ਤਲਾਕ ਕਰਵਾ ਦੇਣ ਦੀਆਂ ਧਮਕੀਆਂ ਦੇ ਕੇ ਗੈਸਟ ਰੂਮ ਵਿਚ ਬੁਲਾ ਕੇ ਉਸ ਨਾਲ ਦਰਿੰਦਗੀ ਕੀਤੀ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਮੁਲਜ਼ਮ ਫ਼ੌਜੀ ਦੇ ਖ਼ਿਲਾਫ਼ ਜਬਰ ਜ਼ਿਨਾਹ ਦੀਆਂ ਸੰਗੀਨ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਹੈ।
ਜਾਣਾਕਰੀ ਮੁਤਾਬਕ, ਪੀੜਥਾ ਦਾ ਪਤੀ ਭਾਰਤੀ ਫ਼ੌਜ ਵਿਚ ਸੇਵਾਵਾਂ ਦੇ ਰਿਹਾ ਹੈ। ਪੀੜਥਾ ਨੂੰ ਆਪਣੀ ਪਤੀ ਦੇ ਨਾਲ ਰਹਿਣ ਲਈ ਲੁਧਿਆਣਾ ਸਥਿਤ ਸੀ. ਜੀ. ਆਰਮੀ ਕੈਂਪ ਵਿਚ ਇਕ ਸਰਾਕਰੀ ਕੁਆਰਟਰ ਅਲਾਟ ਹੋਇਆ ਸੀ। ਇਸ ਪੂਰੇ ਆਰਮੀ ਕੈਂਪ ਦੀ ਦੇਖਰੇਖ ਤੇ ਪ੍ਰਸ਼ਾਸਨਿਕ ਚਾਰਜ 152 ਸੀ ਰੈਜੀਮੈਂਟ ਵਿਚ ਤਾਇਨਾਤ 25 ਸਾਲਾ ਜਵਾਨ ਦੇ ਜ਼ਿੰਮੇ ਸੀ। ਅਲਾਟਮੈਂਟ ਦੀ ਕਾਗਜ਼ੀ ਪ੍ਰਕਿਰਿਆਵਾਂ ਤੇ ਸ਼ੁਰੂਆਤੀ ਦਿੱਕਤਾਂ ਦੌਰਾਨ ਮੁਲਜ਼ਮ ਜਵਾਨ ਨੇ ਪਰਿਵਾਰ ਦੀ ਕਾਫ਼ੀ ਮਦਦ ਕੀਤੀ ਤੇ ਖ਼ੁਦ ਨੂੰ ਉਨ੍ਹਾਂ ਦਾ ਸੱਚਾ ਮਦਦਗਾਰ ਸਾਬਿਤ ਕੀਤਾ। ਮਦਦ ਤੇ ਜਾਣ-ਪਛਾਣ ਦੇ ਬਹਾਨੇ ਮੁਲਜ਼ਮ ਜਵਾਨ ਨੇ ਪੀੜਤਾ ਦੇ ਕੁਆਰਟਰ ਵਿਚ ਲਗਾਤਾਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਮੁਲਜ਼ਮ ਦੀ ਨੀਅਤ ਖ਼ਰਾਬ ਹੋਣ ਲੱਗੀ ਤੇ ਉਸ ਨੇ ਮਹਿਲਾ 'ਤੇ ਦਬਾਅ ਬਣਾ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਦੋਂ ਮਹਿਲਾ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਉਸ ਦਾ ਤਲਾਕ ਕਰਵਾ ਦੇਵੇਗਾ।
ਪੀੜਤਾ ਮੁਤਾਬਕ, 28 ਸਤੰਬਰ ਨੂੰ ਮੁਲਜ਼ਮ ਨੇ ਉਸ ਨੂੰ ਫ਼ੋਨ ਕਰ ਕੇ ਗੈਸਟ ਹਾਊਸ ਵਿਚ ਬੁਲਾਇਆ ਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਇਸ ਮਗਰੋਂ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
