ਫਲੈਟ ਸੌਦੇ ''ਚ 2.65 ਲੱਖ ਦੀ ਧੋਖਾਧੜੀ, ਕੰਪਨੀ ਡਾਇਰੈਕਟਰ ਨਾਮਜ਼ਦ
Tuesday, Jun 03, 2025 - 11:14 AM (IST)

ਬਠਿੰਡਾ (ਵਰਮਾ) : ਇੱਕ ਵਿਅਕਤੀ ਨੂੰ ਫਲੈਟ ਤਿਆਰ ਕਰਵਾਉਣ ਦੇ ਮਾਮਲੇ 'ਚ 2.65 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਵਾਲੇ ਇਕ ਕੰਪਨੀ ਦੇ ਡਾਇਰੈਕਟਰ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਬਿੰਨੀ ਮਿੱਤਲ ਨਿਵਾਸੀ ਬਠਿੰਡਾ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਇੰਦਰਾ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸਿਧਾਰਥ ਬਾਂਸਲ ਨਾਲ ਇੱਕ ਫਲੈਟ ਦਾ ਸੌਦਾ ਕੀਤਾ ਸੀ ਅਤੇ ਦੋਸ਼ੀ ਨੇ ਫਲੈਟ ਤਿਆਰ ਕਰਵਾ ਕੇ ਉਸ ਨੂੰ ਸੌਂਪਣ ਦੇ ਬਦਲੇ ਉਸ ਤੋਂ 2,65,880 ਰੁਪਏ ਲਏ ਸਨ ਪਰ ਬਾਅਦ ਵਿੱਚ ਦੋਸ਼ੀ ਨੇ ਫਲੈਟ ਤਿਆਰ ਨਹੀਂ ਕਰਵਾਇਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ।
ਅਜਿਹਾ ਕਰਕੇ ਦੋਸ਼ੀ ਨੇ ਉਸ ਨਾਲ ਧੋਖਾ ਕੀਤਾ ਹੈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਸਿਧਾਰਥ ਬਾਂਸਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।