ਬਜ਼ੁਰਗ ਵਿਅਕਤੀ ਦੀ ਖ਼ੁਦਕੁਸ਼ੀ ਮਾਮਲੇ ''ਚ 2 ਗ੍ਰਿਫ਼ਤਾਰ
Tuesday, Sep 22, 2026 - 05:21 PM (IST)
ਬਠਿੰਡਾ (ਵਰਮਾ) : ਬੀਤੇ ਦਿਨ ਸਿਵੀਆਂ ਪਿੰਡ 'ਚ ਕੀਟਨਾਸ਼ਕ ਨਿਗਲ ਕੇ ਕੀਤੀ ਗਈ ਇੱਕ ਬਜ਼ੁਰਗ ਵਿਅਕਤੀ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਪੁਲਸ ਨੇ ਉਸਦੀ ਨੂੰਹ ਸਮੇਤ ਤਿੰਨ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਵੀਆਂ ਦੇ ਵਸਨੀਕ ਜਸਵਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਨੇ ਆਪਣੀ ਨੂੰਹ ਦੇ ਵਿਵਹਾਰ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ।
ਇਸ ਸਬੰਧੀ ਪੁਲਸ ਨੇ ਮੁਲਜ਼ਮ ਔਰਤ ਰਾਜਵਿੰਦਰ ਕੌਰ, ਮਨਪ੍ਰੀਤ ਸਿੰਘ ਵਾਸੀ ਸਿਵੀਆਂ ਅਤੇ ਵਕੀਲ ਸਿੰਘ ਵਾਸੀ ਨਾਥਪੁਰਾ ਖ਼ਿਲਾਫ਼ ਕੇਸ ਦਰਜ ਕਰਕੇ ਰਾਜਵਿੰਦਰ ਕੌਰ ਅਤੇ ਵਕੀਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ।
