ਚੋਰਾਂ ਨੇ ਹਫ਼ਤੇ ਅੰਦਰ 2 ਵਾਰ ਸਕੂਲ ''ਚ ਕੀਤੀ ਚੋਰੀ, ਅਣਪਛਾਤੇ ਨਾਮਜ਼ਦ

Thursday, Oct 01, 2026 - 04:22 PM (IST)

ਚੋਰਾਂ ਨੇ ਹਫ਼ਤੇ ਅੰਦਰ 2 ਵਾਰ ਸਕੂਲ ''ਚ ਕੀਤੀ ਚੋਰੀ, ਅਣਪਛਾਤੇ ਨਾਮਜ਼ਦ

ਬਠਿੰਡਾ (ਸੁਖਵਿੰਦਰ) : ਚੋਰ ਇਕ ਹਫ਼ਤੇ ਦੇ ਅੰਦਰ ਦੋਂ ਵਾਰ ਸਰਕਾਰੀ ਸਕੂਲ ਵਿਚੋਂ ਸਮਾਨ ਅਤੇ ਰਾਸ਼ਨ ਚੋਰੀ ਕਰਕੇ ਲੈ ਲਏ ਪਰ ਅਜੇ ਤੱਕ ਪੁਲਸ ਦੇ ਹੱਥ ਨਹੀ ਲੱਗ ਸਕੇ। ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਰਾਏਖਾਨਾ ਦੇ ਮੁੱਖ ਅਧਿਆਪਕ ਰਾਜੇਸ ਕੁਮਾਰ ਨੇ ਕੋਟਫੱਤਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 24 ਸਤੰਬਰ ਦੀ ਰਾਤ ਨੂੰ ਅਣਪਛਾਤੇ ਵਿਅਕਤੀ ਸਕੂਲ ਅੰਦਰ ਦਾਖ਼ਲ ਹੋ ਕੇ 3 ਕੁਇੰਟਲ ਚੌਲ, 2 ਸਿਲੰਡਰ, 1 ਭੱਠੀ ਚੋਰੀ ਕਰਕੇ ਲੈ ਲਏ ਸਨ ਪਰ ਪੁਲਸ ਦੇ ਹੱਥ ਨਹੀ ਲੱਗ ਸਕੇ।

ਉਨ੍ਹਾਂ ਦੱਸਿਆ ਕਿ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਉਹ 26/27 ਸਤੰਬਰ ਦੀ ਰਾਤ ਨੂੰ ਮੁੜ ਸਕੂਲ ਅੰਦਰ ਦਾਖ਼ਲ ਹੋ ਕੇ ਸਕੂਲ ਵਿਚੋਂ 1 ਕੰਪਿਊਟਰ ਸੈਟ, ਐੱਲ. ਈ. ਡੀ. ,ਮੋਡਮ, ਡੀਵੀਆਰ, ਪ੍ਰਿੰਟਰ ਅਤੇ ਹਾਜ਼ਰੀ ਮਸ਼ੀਨ ਚੋਰੀ ਕਰਕੇ ਲੈ ਗਏ। ਪੁਲਸ ਵਲੋਂ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
 


author

Babita

Content Editor

Related News