ਟੈਲੀਗ੍ਰਾਮ ’ਤੇ ਪੈਸੇ ਇਨਵੈਸਟ ਕਰਕੇ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ
Sunday, Dec 29, 2024 - 04:43 PM (IST)
ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ’ਚ ਟੈਲੀਗ੍ਰਾਮ ’ਤੇ ਪੈਸੇ ਇਨਵੈਸਟ ਕਰਕੇ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 7 ਲੱਖ 97 ਹਜ਼ਾਰ 700 ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਸਾਈਬਰ ਕ੍ਰਾਈਮ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਪਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੋਹਕਮ ਭੱਟੀ ਨੇ ਦੱਸਿਆ ਕਿ ਉਸ ਨੂੰ ਟੈਲੀਗ੍ਰਾਮ 'ਤੇ ਪੈਸੇ ਇਨਵੈਸਟ ਕਰਕੇ ਮੁਨਾਫ਼ਾ ਕਮਾਉਣ ਦੀ ਐਪਲੀਕੇਸ਼ਨ ਆਈ, ਜਿਸ 'ਤੇ ਆਨਲਾਈਨ ਸਮਾਨ ਖ਼ਰੀਦ ਕੇ ਮੁਨਾਫ਼ਾ ਪ੍ਰਾਪਤ ਹੋਣਾ ਸੀ। ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਝਾਂਸੇ ਵਿਚ ਲੈ ਕੇ ਉਸ ਨਾਲ 7 ਲੱਖ 97 ਹਜ਼ਾਰ 700 ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਨਵਨੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।