ਕੈਨੇਡਾ ਦਾ ਵੀਜ਼ਾ ਲਵਾਉਣ ਦੇ ਨਾਂ ’ਤੇ 1.78 ਲੱਖ ਦੀ ਠੱਗੀ
Wednesday, Sep 28, 2022 - 10:38 AM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਕੈਨੇਡਾ ਦਾ ਵਰਕ ਵੀਜ਼ਾ ਲਵਾਉਣ ਦੇ ਨਾਂ ’ਤੇ ਸੈਕਟਰ-23 ਦੇ ਵਸਨੀਕ ਰਾਜੀਵ ਕੁਮਾਰ ਨੰਗਲੂ ਵਾਸੀ ਜਲੰਧਰ ਪੰਜਾਬ ਨਾਲ 1,78,800 ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੰਗਲੂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਇੰਡਸਟਰੀਅਲ ਏਰੀਆ ਥਾਣੇ ਦੀ ਪੁਲਸ ਨੇ ਮੁਲਜ਼ਮ ਸੈਕਟਰ-23 ਵਾਸੀ ਸੌਰਭ ਸ਼ਰਮਾ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ। ਨੰਗਲੂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਸ ਨੇ ਕੈਨੇਡਾ ਜਾਣਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਸੈਕਟਰ-23 ਦੇ ਰਹਿਣ ਵਾਲੇ ਸੌਰਭ ਸ਼ਰਮਾ ਨਾਲ ਹੋਈ। ਸੌਰਭ ਨੇ ਕਿਹਾ ਕਿ ਉਹ ਉਸ ਦਾ ਕੈਨੇਡਾ ਦਾ ਵਰਕ ਵੀਜ਼ਾ ਲਵਾ ਦਵੇਗਾ, ਜਿਸ ਲਈ ਉਸ ਨੇ 2 ਲੱਖ ਰੁਪਏ ਮੰਗੇ। ਵਰਕ ਵੀਜ਼ਾ ਲਵਾਉਣ ਲਈ ਰਾਜੀਵ ਨੇ ਸੌਰਭ ਨੂੰ 1 ਲੱਖ 78 ਹਜ਼ਾਰ 800 ਅਤੇ ਕਾਗਜ਼ਾਤ ਦਿੱਤੇ। ਉਸ ਨੇ 24 ਦਸੰਬਰ 2018 ਤੋਂ 28 ਫਰਵਰੀ 2019 ਤਕ ਰਾਜੀਵ ਦਾ ਵੀਜ਼ਾ ਲਵਾਉਣਾ ਸੀ। ਪੈਸੇ ਲੈਣ ਤੋਂ ਬਾਅਦ ਸੌਰਭ ਜਲਦੀ ਹੀ ਵੀਜ਼ਾ ਲਵਾਉਣ ਦੀ ਗੱਲ ਕਹਿੰਦਾ ਰਿਹਾ ਅਤੇ ਆਖ਼ਰ ਫੋਨ ਚੁੱਕਣਾ ਬੰਦ ਕਰ ਦਿੱਤਾ। ਨੰਗਲੂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਸੌਰਭ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਸਨਅਤੀ ਖੇਤਰ ’ਚ ਧੋਖਾਦੇਹੀ ਦਾ ਕੇਸ ਦਰਜ
ਇਸ ਤੋਂ ਪਹਿਲਾਂ ਵੀ 5 ਸਤੰਬਰ ਨੂੰ ਸਨਅਤੀ ਏਰੀਆ ਥਾਣੇ ਵਿਚ ਸੌਰਭ ਸ਼ਰਮਾ ਖ਼ਿਲਾਫ਼ 5 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਨੇ ਦਿੱਲੀ ਵਾਸੀ ਸੰਜੀਵ ਦਾ ਵਰਕ ਵੀਜ਼ਾ ਅਪਲਾਈ ਕਰਨਾ ਸੀ। ਮੁਲਜ਼ਮ ਪੈਸੇ ਲੈ ਕੇ ਗਾਇਬ ਹੋ ਗਿਆ। ਇਸ ਤੋਂ ਪਹਿਲਾਂ ਪੰਚਕੂਲਾ ਦੀ ਰਹਿਣ ਵਾਲੀ ਇਕ ਔਰਤ ਵੀ ਕੈਨੇਡਾ ਭੇਜਣ ਦੇ ਨਾਂ ’ਤੇ 12 ਲੱਖ ਦੀ ਠੱਗੀ ਮਾਰ ਚੁੱਕੀ ਹੈ, ਜਿਸ ਦੀ ਸ਼ਿਕਾਇਤ ਸੈਕਟਰ-36 ਦੇ ਥਾਣੇ 'ਚ ਦਰਜ ਹੈ।