ਸਸਤਾ ਸੋਨਾ ਖਰੀਦਣ ਦੀ ਚੱਕਰ ਵਿਚ ਹੋ ਗਈ ਵੱਡੀ ਠੱਗੀ, ਭੁੱਲ ਨੇ ਕਰੋ ਇਹ ਗ਼ਲਤੀ

Friday, Feb 06, 2026 - 02:02 PM (IST)

ਸਸਤਾ ਸੋਨਾ ਖਰੀਦਣ ਦੀ ਚੱਕਰ ਵਿਚ ਹੋ ਗਈ ਵੱਡੀ ਠੱਗੀ, ਭੁੱਲ ਨੇ ਕਰੋ ਇਹ ਗ਼ਲਤੀ

ਰਾਜਪੁਰਾ (ਹਰਵਿੰਦਰ) : ਸਸਤੇ ਭਾਅ ਸੋਨਾ ਖ਼ਰੀਦਣ ਦੇ ਲਾਲਚ ’ਚ ਰਾਜਪੁਰਾ ਦਾ ਜਗਜੀਤ ਸਿੰਘ ਪੁੱਤਰ ਮਨਜੀਤ ਸਿੰਘ 35 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਪੁਲਸ ਨੇ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਲੁਧਿਆਣਾ ਨਿਵਾਸੀ ਅਰੁਣ ਕੁਮਾਰ, ਪਵਨ ਚੌਹਾਨ, ਰੀਆ ਚੌਹਾਨ ਅਤੇ ਉਸ ਦੇ ਪੁੱਤਰਾਂ ਅਭੀ ਚੌਹਾਨ ਤੇ ਯਸ਼ ਚੌਹਾਨ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਅਨੁਸਾਰ ਅਰੁਣ ਕੁਮਾਰ ਨੇ ਮੁੱਦਈ ਦੀ ਮੁਲਾਕਾਤ ਪਵਨ ਚੌਹਾਨ ਨਾਲ ਕਰਵਾਈ ਅਤੇ ਸਸਤਾ ਸੋਨਾ ਦਿਵਾਉਣ ਦਾ ਝਾਂਸਾ ਦਿੱਤਾ। 

ਭਰੋਸਾ ਜਿੱਤਣ ਲਈ ਉਨ੍ਹਾਂ ਨੇ ਸੋਨੇ ਦਾ ਇਕ ਬਿਸਕੁਟ ਵੀ ਦਿਖਾਇਆ, ਜਿਸ ਤੋਂ ਬਾਅਦ 700 ਗ੍ਰਾਮ ਸੋਨੇ ਦਾ ਸੌਦਾ 35 ਲੱਖ ਰੁਪਏ ’ਚ ਤੈਅ ਹੋਇਆ। ਜਦੋਂ ਪਵਨ ਚੌਹਾਨ ਰਾਜਪੁਰਾ ਆਇਆ ਤਾਂ ਜਗਜੀਤ ਸਿੰਘ ਨੇ ਉਸ ਨੂੰ ਨਕਦੀ ਸੌਂਪ ਦਿੱਤੀ। ਮੁਲਜ਼ਮ ਸੋਨਾ ਲਿਆਉਣ ਦਾ ਬਹਾਨਾ ਬਣਾ ਕੇ ਪੈਸਿਆਂ ਸਮੇਤ ਮੌਕੇ ’ਤੇ ਫ਼ਰਾਰ ਹੋ ਗਿਆ। ਐੱਸ. ਐੱਚ. ਓ. ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੀੜਤ ਨੂੰ ਹੁਣ ਨਾ ਤਾਂ ਸੋਨਾ ਮਿਲਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ ਹਨ।


author

Gurminder Singh

Content Editor

Related News