ਸਸਤੇ ਭਾਅ ’ਚ ਗੱਡੀ ਖਰੀਦਕੇ ਦੇਣ ਦਾ ਝਾਂਸਾ ਦੇ ਕੇ 13 ਲੱਖ 95 ਹਜ਼ਾਰ ਠੱਗੇ

Friday, Aug 24, 2018 - 12:38 AM (IST)

ਸਸਤੇ ਭਾਅ ’ਚ ਗੱਡੀ ਖਰੀਦਕੇ ਦੇਣ ਦਾ ਝਾਂਸਾ ਦੇ ਕੇ 13 ਲੱਖ 95 ਹਜ਼ਾਰ ਠੱਗੇ

ਮੋਗਾ, (ਅਾਜ਼ਾਦ)-ਨਿਊ ਗੀਤਾ ਕਾਲੋਨੀ ਮੋਗਾ ਨਿਵਾਸੀ ਸੁਮਿਤ ਬਾਂਸਲ ਨੇ ਦਿੱਲੀ ਸਥਿਤ ਗੱਡੀਆਂ ਦੀ ਸੇਲ ਪਰਚੇਜ਼ ਦਾ ਕੰਮ ਕਰਨ ਵਾਲੇ ਪਤੀ-ਪਤਨੀ ’ਤੇ ਉਸ ਨੂੰ ਨਵੀਂ ਇਨੋਵਾ ਗੱਡੀ ਬੋਲੀ ਰਾਹੀਂ ਸਸਤੇ ਭਾਅ ’ਚ ਖਰੀਦ ਕਰ ਕੇ ਦੇਣ ਦਾ ਝਾਂਸਾ ਦੇ ਕੇ 13 ਲੱਖ 95 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰਕੇ ਦੋਸ਼ੀ ਪਤੀ-ਪਤਨੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ :  ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਸੁਮਿਤ ਬਾਂਸਲ ਪੁੱਤਰ ਪਵਨ ਬਾਂਸਲ ਨੇ ਕਿਹਾ ਕਿ ਉਸਦਾ ਰਿਸ਼ਤੇਦਾਰ ਰਾਹਤ ਬਾਂਸਲ ਐਡਵੋਕੇਟ ਜੋ ਨਵੀਂ ਦਿੱਲੀ ’ਚ ਪ੍ਰੈਕਟਿਸ ਕਰਦੇ ਹਨ, ਉਸਨੇ ਮੇਰੀ ਜਾਣ ਪਛਾਣ ਕਥਿਤ ਦੋਸ਼ੀ ਆਸ਼ੂ ਖਾਨ ਨਾਲ ਕਰਵਾਈ ਅਤੇ ਕਿਹਾ ਕਿ ਉਹ ਗੱਡੀਆਂ ਦੀ ਸੇਲ ਪਰਚੇਜ਼ ਦਾ ਕੰਮ ਕਰਦੇ ਹਨ।   ਕਥਿਤ ਦੋਸ਼ੀ ਪਤੀ ਪਤਨੀ ਨੇ ਉਨ੍ਹਾਂ ਨੂੰ ਇਕ ਨਵੀਂ ਇਨੋਵਾ ਗੱਡੀ ਘੱਟ ਰੇਟ ’ਤੇ ਕੰਪਨੀ ਤੋਂ ਖਰੀਦ ਕਰਕੇ ਦੇਣ ਦਾ ਵਿਸ਼ਵਾਸ ਦੁਆਇਆ ਅਤੇ ਕਿਹਾ ਕਿ ਕੰਪਨੀ ਤੋਂ ਥਡ਼ੀ ਹਾਦਸਾਗ੍ਰਸਤ ਗੱਡ਼ੀ ਘੱਟ ਰੇਟ ’ਤੇ ਮਿਲ ਜਾਂਦੀ ਹੈ ਅਤੇ ਕਿਹਾ ਕਿ ਉਹ 13 ਲੱਖ 95 ਹਜ਼ਾਰ ਰੁਪਏ ਦੀ ਮਿਲੇਗੀ, ਜਿਸ ’ਤੇ ਮੈਂ 12 ਮਈ 2017 ਨੂੰ 2 ਲੱਖ 75 ਹਜ਼ਾਰ ਰੁਪਏ ਉਕਤ ਦੋਨੋਂ ਪਤੀ ਪਤਨੀ ਦੇ ਖਾਤਿਆਂ ’ਚ ਪਾ ਦਿੱਤੇ, ਜਿਨ੍ਹਾਂ ਮੈਂਨੂੰ ਗੱਡੀ ਦੀ ਬੁਕਿੰਗ ਦੀ ਰਸੀਦ ਵੀ ਦਿੱਤੀ ਅਤੇ ਬਾਅਦ ’ਚ ਗੱਡੀ ਦੇ ਬਾਕੀ ਪੈਸੇ ਮੰਗੇ ਤਾਂ ਮੈਂ 11 ਲੱਖ 20 ਹਜ਼ਾਰ ਰੁਪਏ ਉਨ੍ਹਾਂ ਨੂੰ ਬੈਂਕ ਦੇ ਰਾਹੀਂ ਭੇਜ ਦਿੱਤੇ, ਪਰ ਉਨ੍ਹਾਂ ਮੈਂਨੂੰ ਕੋਈ ਗੱਡੀ ਨਹੀਂ ਲੈ ਕੇ ਦਿੱਤੀ। ਜਦ ਮੇਰੇ ਰਿਸ਼ਤੇਦਾਰ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ  ਸਾਨੂੰ ਦੋ ਚੈੱਕ 2 ਲੱਖ 70 ਹਜ਼ਾਰ ਰੁਪਏ ਅਤੇ 11 ਲੱਖ 20 ਹਜ਼ਾਰ ਰੁਪਏ ਦੇ ਦਿੱਤੇ, ਪਰ ਉਹ ਵੀ ਬੈਂਕ ਤੋਂ ਪਾਸ ਨਹੀਂ ਹੋਏ। ਇਸ ਤਰ੍ਹਾਂ ਮੇਰੇ ਨਾਲ ਦੋਸ਼ੀ ਪਤੀ ਪਤਨੀ ਨੇ ਮਿਲੀਭੁਗਤ ਕਰਕੇ 13 ਲੱਖ 95 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
 ਕੀ ਹੋਈ ਪੁਲਸ ਕਾਰਵਾਈ :  ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲਾ ਪੁਲਸ ਮੁਖੀ ਨੇ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ.  ਸਿਟੀ ਕੇਸਰ ਸਿੰਘ ਨੂੰ ਕਰਨ ਦਾ ਆਦੇਸ਼ ਦਿੱਤਾ, ਜਿਨ੍ਹਾਂ ਨੇ ਜਾਂਚ ਸਮੇਂ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਸਿਟੀ ਸਾਊਥ ’ਚ ਉਕਤ ਦੋਸ਼ੀ ਪਤੀ ਪਤਨੀ ਆਸ਼ੂ ਖਾਨ ਪੁੱਤਰ ਫਖਰੂ ਦੀਨ ਅਤੇ ਉਸਦੀ ਪਤਨੀ ਅਬਰੋਜ ਖਾਨ ਨਿਵਾਸੀ ਬਾਲਾ ਅਪਾਰਟਮੈਂਟ ਭੰਡਾਰੀ ਨਵੀਂ ਦਿੱਲੀ  ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਹੌਲਦਾਰ ਸੁਖਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਦ ਇਸ ਸਬੰਧ ’ਚ ਥਾਣਾ ਮੁਖੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ  ਦੋਸ਼ੀ ਪਤੀ ਪਤਨੀ ਨੂੰ ਕਾਬੂ ਕਰਨ  ਲਈ ਪੁਲਸ ਟੀਮ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ।


Related News