ਜਾਅਲੀ ਇਕਰਾਰਨਾਮਾ ਕਰ ਕੇ ਮਾਰੀ 60 ਲੱਖ ਦੀ ਠੱਗੀ, 6 ਨਾਮਜ਼ਦ

11/11/2017 3:04:51 AM

ਬਠਿੰਡਾ(ਸੁਖਵਿੰਦਰ)-ਸਿਵਲ ਲਾਈਨ ਪੁਲਸ ਨੇ ਜਾਅਲੀ ਇਕਰਾਰਨਾਮਾ ਤਿਆਰ ਕਰ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 6 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਘ ਵਾਸੀ ਪਿੰਡ ਪੂਹਲਾ ਨੇ ਈ. ਓ. ਵਿੰਗ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕੁਝ ਲੋਕਾਂ ਨੇ ਉਸ ਨੂੰ ਪ੍ਰਾਪਰਟੀ ਦਿਵਾਉਣ ਦੇ ਨਾਂ 'ਤੇ ਗੁੰਮਰਾਹ ਕਰ ਕੇ ਉਸ ਨਾਲ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਵਾਸੀ ਮਹਿਤਾ, ਰਣਜੀਤ ਸਿੰਘ ਵਾਸੀ ਬਾਲਿਆਂਵਾਲੀ, ਗਗਨਦੀਪ ਸ਼ਰਮਾ ਵਾਸੀ ਭਾਈਰੂਪਾ, ਮਨਪੀ੍ਰਤ ਸਿੰਘ, ਜਿਊਣ ਸਿੰਘ ਅਤੇ ਘੀਲਾ ਸਿੰਘ ਵਾਸੀ ਸੇਲਬਰਾਹ ਨੇ ਉਸ ਨੂੰ ਬਠਿੰਡਾ ਵਿਖੇ ਵਧੀਆ ਪਲਾਟ ਦਿਵਾਉਣ ਲਈ ਜਾਅਲੀ ਇਕਰਾਰਨਾਮਾ ਕਰਕੇ ਉਸ ਪਾਸੋਂ 60 ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਨਾ ਤਾਂ ਮੁਲਜ਼ਮਾਂ ਨੇ ਉਸ ਨੂੰ ਉਕਤ ਪਲਾਟ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਮੁਲਜ਼ਮਾਂ ਨੇ ਉਸ ਨਾਲ ਧੋਖਾਦੇਹੀ ਕੀਤੀ ਹੈ। ਈ. ਓ. ਵਿੰਗ ਦੇ ਇੰਚਾਰਜ ਗੁਰਦੇਵ ਸਿੰਘ ਭੱਲਾ ਨੇ ਦੱਸਿਆ ਕਿ ਉਕਤ ਵਿਅਕਤੀ ਜਾਅਲੀ ਇਕਰਾਰਨਾਮਾ ਤਿਆਰ ਕਰ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਫਿਲਹਾਲ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News