ਔਰਤ ਨਾਲ ਧੋਖਾਦੇਹੀ ਕਰਨ ਵਾਲਿਆਂ ''ਤੇ ਪਰਚਾ ਦਰਜ

Saturday, Sep 09, 2017 - 12:29 AM (IST)

ਜਲਾਲਾਬਾਦ(ਸੇਤੀਆ, ਬੰਟੀ, ਨਿਖੰਜ, ਟੀਨੂੰ)—ਸਿਟੀ ਪੁਲਸ ਜਲਾਲਾਬਾਦ ਨੇ ਇਕ ਔਰਤ ਨਾਲ ਧੋਖਾਦੇਹੀ ਕਰਨ ਵਾਲੇ 3 ਦੋਸ਼ੀਆਂ 'ਤੇ ਪਰਚਾ ਦਰਜ ਕੀਤਾ ਹੈ । ਜਾਂਚ ਅਧਿਕਾਰੀ ਐੱਸ. ਆਈ. ਸਤਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ਼ਾ ਰਾਣੀ ਪਤਨੀ ਸਤੀਸ਼ ਚੰਦਰ ਵਾਸੀ ਅਗਰਵਾਲ ਕਾਲੋਨੀ ਜਲਾਲਾਬਾਦ ਨੇ ਫਾਜ਼ਿਲਕਾ ਦੇ ਐੱਸ. ਐੱਸ. ਪੀ. ਕੇਤਨ ਪਾਟਿਲ ਬਲਰਾਮ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਸ਼ੋਕ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਅਗਰਵਾਲ ਕਾਲੋਨੀ ਜਲਾਲਾਬਾਦ, ਰਮਨ ਕੁਮਾਰ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਮੋਰਾਂਵਾਲਾ ਅਤੇ ਦਲਾਲ ਮਿਹਰ ਚੰਦ ਪੁੱਤਰ ਓਮ ਪ੍ਰਕਾਸ਼ ਵਾਸੀ ਮੁਕਤਸਰ ਰੋਡ ਜਲਾਲਾਬਾਦ ਤੋਂ ਇਕ 11 ਮਰਲੇ ਦਾ ਪਲਾਟ ਜੋਹਲ ਕਾਲੋਨੀ ਵਿਚ ਖਰੀਦਿਆ ਸੀ । ਜੋ ਕਿ ਧੋਖੇ ਨਾਲ ਉਕਤ ਦੋਸ਼ੀਆਂ ਨੇ ਹੋਰ ਜਗ੍ਹਾ ਦੱਸ ਕੇ ਉਹਨੂੰ ਉਕਤ ਜਗ੍ਹਾ ਦੀ ਰਜਿਸਟਰੀ ਕਰ ਦਿੱਤੀ । ਪੁਲਸ ਨੇ ਜਾਂਚ ਉਪਰੰਤ ਉਕਤ ਸਾਰੇ ਦੋਸ਼ੀਆਂ 'ਤੇ ਪਰਚਾ ਦਰਜ ਕਰ ਲਿਆ ਹੈ ।


Related News