ਵਿਦਿਆਰਥਣਾਂ ’ਚ ਕਾਰ ਮਾਰ ਕੇ ਜ਼ਖਮੀ ਕਰਨ ਵਾਲੇ ਖ਼ਿਲਾਫ਼ ਕੇਸ ਦਰਜ
Friday, Jan 02, 2026 - 05:29 PM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ) : ਇਥੋਂ ਦੇ ਇਕ ਨਿੱਜੀ ਕਾਲਜ ’ਚ ਪਿਛਲੇ ਦਿਨੀਂ ਪੇਪਰ ਦੇਣ ਜਾ ਰਹੀਆਂ ਵਿਦਿਆਰਥਣਾਂ ’ਚ ਕਾਰ ਮਾਰ ਕੇ ਜ਼ਖਮੀ ਕਰਨ ਵਾਲੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨਵਦੀਪ ਕੌਰ ਵਾਸੀ ਪਿੰਡ ਹੌਜ ਖਾਸ ਨੇ ਦੱਸਿਆ ਕਿ ਉਹ ਹੋਰ ਵਿਦਿਆਰਥਣਾਂ ਨਾਲ ਪੇਪਰ ਦੇਣ ਲਈ ਕਾਲਜ ਜਾ ਰਹੀਆਂ ਸਨ। ਇਸ ਦੌਰਾਨ ਪਿੰਡ ਚੁਵਾੜਿਆਂ ਵਾਲੀ ਕੋਲ ਅਮਿੰਦਰ ਕੁਮਾਰ ਵਾਸੀ ਢਾਣੀ ਖਰਾਸ ਨੇ ਤੇਜ਼ ਰਫ਼ਤਾਰ ਨਾਲ ਕਾਰ ਲਿਆ ਕੇ ਉਨ੍ਹਾਂ ’ਚ ਮਾਰੀ। ਇਸ ਕਾਰਨ ਉਹ ਜ਼ਖਮੀ ਹੋ ਗਈਆਂ। ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ।
