ਚਾਈਨਾ ਡੋਰ ਨਾਲ ਪਤੰਗ ਚੜਾਉਣ ਵਾਲਿਆਂ ''ਤੇ 307 ਦਾ ਪਰਚਾ! DSP ਸਮਰਾਲਾ ਦੀ ਚਿਤਾਵਨੀ

Monday, Jan 12, 2026 - 08:21 PM (IST)

ਚਾਈਨਾ ਡੋਰ ਨਾਲ ਪਤੰਗ ਚੜਾਉਣ ਵਾਲਿਆਂ ''ਤੇ 307 ਦਾ ਪਰਚਾ! DSP ਸਮਰਾਲਾ ਦੀ ਚਿਤਾਵਨੀ

ਸਮਰਾਲਾ (ਬਿਪਿਨ ਭਾਰਦਵਾਜ) : ਸਰਦੀਆਂ ਦੀ ਰੁੱਤ ਸ਼ੁਰੂ ਹੁੰਦੇ ਹੀ ਜਿੱਥੇ ਪਤੰਗਬਾਜ਼ੀ ਦਾ ਸ਼ੌਕ ਵਧਣ ਲੱਗਦਾ ਹੈ, ਉੱਥੇ ਹੀ ਖ਼ਤਰਨਾਕ ਪਲਾਸਟਿਕ ਦੀ ਡੋਰ (ਚਾਈਨਾ ਡੋਰ) ਕਾਰਨ ਵਾਪਰਨ ਵਾਲੇ ਹਾਦਸਿਆਂ ਦਾ ਡਰ ਵੀ ਵੱਧ ਜਾਂਦਾ ਹੈ। ਇਸ ਗੰਭੀਰ ਸਮੱਸਿਆ ਨੂੰ ਮੁੱਖ ਰੱਖਦਿਆਂ ਸਮਰਾਲਾ ਪੁਲਸ ਨੇ ਹੁਣ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ।

ਕਤਲ ਦੀ ਕੋਸ਼ਿਸ਼ (ਧਾਰਾ 307) ਤਹਿਤ ਹੋਵੇਗੀ ਕਾਰਵਾਈ
ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਬੱਚਾ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਇਰਾਦਾ-ਏ-ਕਤਲ ਯਾਨੀ ਧਾਰਾ 307 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਪੁਲਸ ਅਨੁਸਾਰ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪਲਾਸਟਿਕ ਦੀ ਡੋਰ ਲੋਕਾਂ ਦੇ ਗਲਿਆਂ ਅਤੇ ਹੱਥਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦੀ ਹੈ, ਜੋ ਜਾਨਲੇਵਾ ਸਾਬਤ ਹੋ ਸਕਦੀ ਹੈ।

ਮਾਪਿਆਂ 'ਤੇ ਵੀ ਕਸਿਆ ਜਾਵੇਗਾ ਸ਼ਿਕੰਜਾ
ਪੁਲਸ ਨੇ ਸਿਰਫ ਪਤੰਗ ਉਡਾਉਣ ਵਾਲਿਆਂ ਨੂੰ ਹੀ ਨਹੀਂ, ਬਲਕਿ ਬੱਚਿਆਂ ਦੇ ਮਾਪਿਆਂ ਨੂੰ ਵੀ ਸਾਵਧਾਨ ਕੀਤਾ ਹੈ। ਡੀਐੱਸਪੀ ਨੇ ਆਖਿਆ ਕਿ ਜੇਕਰ ਕੋਈ ਬੱਚਾ ਪਲਾਸਟਿਕ ਡੋਰ ਦੀ ਵਰਤੋਂ ਕਰਦਾ ਫੜਿਆ ਜਾਂਦਾ ਹੈ, ਤਾਂ ਉਸ ਦੇ ਮਾਤਾ-ਪਿਤਾ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡਰੋਨ ਕੈਮਰਿਆਂ ਨਾਲ ਹੋਵੇਗੀ ਨਿਗਰਾਨੀ
ਆਉਣ ਵਾਲੇ ਤਿਉਹਾਰਾਂ, ਜਿਵੇਂ ਕਿ ਲੋਹੜੀ ਅਤੇ ਬਸੰਤ ਪੰਚਮੀ ਮੌਕੇ ਹੁਣ ਹੁਲੜਬਾਜ਼ਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ ਹੋਵੇਗੀ। ਸਮਰਾਲਾ ਪੁਲਿਸ ਇਨ੍ਹਾਂ ਤਿਉਹਾਰਾਂ ਦੌਰਾਨ ਡਰੋਨ ਕੈਮਰਿਆਂ ਦੀ ਵਰਤੋਂ ਕਰਕੇ ਸ਼ਹਿਰ ਦੀ ਚੈਕਿੰਗ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਗੈਰ-ਕਾਨੂੰਨੀ ਡੋਰ ਦੀ ਵਰਤੋਂ ਨਾ ਕਰੇ।

ਪੰਛੀਆਂ ਅਤੇ ਇਨਸਾਨਾਂ ਲਈ ਘਾਤਕ ਹੈ ਪਲਾਸਟਿਕ ਡੋਰ
ਇਹ ਡੋਰ ਨਾ ਸਿਰਫ ਮਨੁੱਖਾਂ ਲਈ ਖਤਰਾ ਹੈ, ਬਲਕਿ ਬੇਜ਼ੁਬਾਨ ਪੰਛੀਆਂ ਲਈ ਵੀ ਕਾਲ ਬਣਦੀ ਹੈ। ਅਕਸਰ ਪੰਛੀ ਇਸ ਮਜ਼ਬੂਤ ਪਲਾਸਟਿਕ ਦੀ ਡੋਰ ਵਿੱਚ ਉਲਝ ਕੇ ਦਰਖਤਾਂ 'ਤੇ ਫਸ ਜਾਂਦੇ ਹਨ ਅਤੇ ਆਪਣੀ ਜਾਨ ਗੁਆ ਬੈਠਦੇ ਹਨ। ਪੁਲਿਸ ਦੀ ਇਸ ਮੁਹਿੰਮ ਦਾ ਮੁੱਖ ਮਕਸਦ ਇਨ੍ਹਾਂ ਅਨਮੋਲ ਜਾਨਾਂ ਦੀ ਰਾਖੀ ਕਰਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News