''ਗਰਭਪਾਤ ਕਰਵਾਉਣਾ ਜਾ ਨਹੀਂ ਔਰਤ ਦੀ ਇੱਛਾ ਦੇ ਆਧਾਰਿਤ'', ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਬਿਆਨ
Friday, Jan 02, 2026 - 08:34 AM (IST)
ਚੰਡੀਗੜ੍ਹ (ਭਾਸ਼ਾ) - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਔਰਤ ਨੂੰ ਪਤੀ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ’ਚ ਵਿਆਹੁਤਾ ਔਰਤ ਦੀ ਇੱਛਾ ਅਤੇ ਸਹਿਮਤੀ ਹੀ ਮਾਇਨੇ ਰੱਖਦੀ ਹੈ। ਅਦਾਲਤ ਨੇ ਇਹ ਹੁਕਮ ਪੰਜਾਬ ਦੀ ਇਕ 21 ਸਾਲਾ ਔਰਤ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਦਿੱਤਾ। ਔਰਤ ਨੇ ਗਰਭ ਅਵਸਥਾ ਦੀ ਦੂਜੀ ਤਿਮਾਹੀ ’ਚ ਗਰਭਪਾਤ ਕਰਵਾਉਣ ਦੀ ਇਜਾਜ਼ਤ ਮੰਗੀ ਸੀ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਪਟੀਸ਼ਨਕਰਤਾ ਨੇ ਦੱਸਿਆ ਸੀ ਕਿ ਉਸ ਦਾ ਵਿਆਹ 2 ਮਈ, 2025 ਨੂੰ ਹੋਇਆ ਸੀ ਅਤੇ ਪਤੀ ਨਾਲ ਉਸ ਦੇ ਸਬੰਧ ਤਣਾਅਪੂਰਨ ਰਹੇ। ਪਿਛਲੀ ਸੁਣਵਾਈ ’ਚ ਅਦਾਲਤ ਨੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ. ਐੱਮ. ਈ. ਆਰ.) ਨੂੰ ਪਟੀਸ਼ਨਕਰਤਾ ਦੀ ਜਾਂਚ ਲਈ ਇਕ ਮੈਡੀਕਲ ਬੋਰਡ ਬਣਾਉਣ ਦਾ ਹੁਕਮ ਜਾਰੀ ਕੀਤਾ ਸੀ। ਮੈਡੀਕਲ ਰਿਪੋਰਟ ਅਨੁਸਾਰ, ਔਰਤ ਡਾਕਟਰੀ ਤੌਰ ’ਤੇ ਐੱਮ. ਟੀ. ਪੀ. (ਗਰਭ ਅਵਸਥਾ ਦੀ ਡਾਕਟਰੀ ਸਮਾਪਤੀ) ਕਰਵਾਉਣ ਲਈ ‘ਫਿੱਟ’ ਸੀ।
ਇਹ ਵੀ ਪੜ੍ਹੋ : ਸਾਲ 2026 'ਚ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਨੋਟ ਕਰ ਲਓ ਸ਼ੁੱਭ ਮਹੂਰਤ ਅਤੇ ਤਾਰੀਖ਼ਾਂ
23 ਦਸੰਬਰ ਦੀ ਰਿਪੋਰਟ ਅਨੁਸਾਰ, ਕੁੱਖ ’ਚ 16 ਹਫ਼ਤੇ ਅਤੇ ਇਕ ਦਿਨ ਦਾ ਇਕ ਜਿਉਂਦਾ ਭਰੂਣ ਹੈ, ਜਿਸ ’ਚ ਕਿਸੇ ਕਿਸਮ ਦਾ ਜਨਮਜਾਤ ਵਿਕਾਰ ਨਹੀਂ ਪਾਇਆ ਗਿਆ। ਮੈਡੀਕਲ ਬੋਰਡ ਨੇ ਆਪਣੀ ਰਿਪੋਰਟ ’ਚ ਕਿਹਾ, ‘‘ਮਰੀਜ਼ ਪਿਛਲੇ 6 ਮਹੀਨਿਆਂ ਤੋਂ ਡਿਪਰੈਸ਼ਨ ਅਤੇ ਚਿੰਤਾ ਦੇ ਲੱਛਣਾਂ ਤੋਂ ਪੀੜਤ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਉਸ ’ਚ ਬਹੁਤ ਘੱਟ ਸੁਧਾਰ ਹੋਇਆ ਹੈ। ਤਲਾਕ ਦੀ ਕਾਰਵਾਈ ਦਰਮਿਆਨ ਔਰਤ ਆਪਣੀ ਗਰਭ ਅਵਸਥਾ ਨੂੰ ਲੈ ਕੇ ਬੇਹੱਦ ਪ੍ਰੇਸ਼ਾਨ ਹੈ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਮਾਨਸਿਕ ਇਲਾਜ ਅਤੇ ਕੌਂਸਲਿੰਗ ਜਾਰੀ ਰੱਖੇ। ਉਹ ਸਹਿਮਤੀ ਦੇਣ ਲਈ ਮਾਨਸਿਕ ਤੌਰ ’ਤੇ ਸਿਹਤਮੰਦ ਹੈ।’’
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!
ਜਸਟਿਸ ਸੁਵੀਰ ਸਹਿਗਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਰਿਪੋਰਟ ਤੋਂ ਸਪੱਸ਼ਟ ਹੈ ਕਿ ਮਾਹਿਰਾਂ ਅਨੁਸਾਰ ਪਟੀਸ਼ਨਕਰਤਾ ਗਰਭਪਾਤ ਲਈ ਡਾਕਟਰੀ ਤੌਰ ’ਤੇ ਸਹੀ ਸਥਿਤੀ ’ਚ ਹੈ। ਅਦਾਲਤ ਨੇ ਕਿਹਾ ਕਿ ਵਿਚਾਰਨਯੋਗ ਇਕੋ-ਇਕ ਸਵਾਲ ਇਹ ਹੈ ਕਿ ਅਜਿਹੇ ਗਰਭਪਾਤ ਤੋਂ ਪਹਿਲਾਂ ਵੱਖ ਰਹਿ ਰਹੇ ਪਤੀ ਦੀ ਸਹਿਮਤੀ ਲਾਜ਼ਮੀ ਹੈ ਜਾਂ ਨਹੀਂ। ਅਦਾਲਤ ਨੇ ਸਪੱਸ਼ਟ ਕੀਤਾ ਕਿ ‘ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ, 1971’ ’ਚ ਪਤੀ ਦੀ ਸਪੱਸ਼ਟ ਜਾਂ ਅਸਿੱਧੇ ਤੌਰ ’ਤੇ ਸਹਿਮਤੀ ਦਾ ਕੋਈ ਪ੍ਰਬੰਧ ਨਹੀਂ ਹੈ। ਅਦਾਲਤ ਨੇ ਕਿਹਾ, “ਵਿਆਹੁਤਾ ਔਰਤ ਹੀ ਸਭ ਤੋਂ ਢੁੱਕਵੀਂ ਫੈਸਲਾ ਲੈਣ ਵਾਲੀ ਹੁੰਦੀ ਹੈ ਕਿ ਉਹ ਗਰਭ ਰੱਖਣਾ ਚਾਹੁੰਦੀ ਹੈ ਜਾਂ ਗਰਭਪਾਤ ਕਰਵਾਉਣਾ ਚਾਹੁੰਦੀ ਹੈ। ਉਸ ਦੀ ਇੱਛਾ ਅਤੇ ਸਹਿਮਤੀ ਹੀ ਸਭ ਤੋਂ ਮਹੱਤਵਪੂਰਨ ਹੈ।”
ਇਹ ਵੀ ਪੜ੍ਹੋ : 3 ਦਿਨ ਨਹੀਂ ਮਿਲੇਗੀ ਦਾਰੂ, ਸਾਰੇ ਠੇਕੇ ਰਹਿਣਗੇ ਬੰਦ, ਦਿੱਲੀ ਸਰਕਾਰ ਵਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
