ਜੰਗਲਾਤ ਵਰਕਰਾਂ ਨੇ ਰੇਂਜ ਅਫਸਰ ਵਿਰੁੱਧ ਦਿੱਤਾ ਧਰਨਾ

Tuesday, Nov 21, 2017 - 01:23 AM (IST)

ਬਟਾਲਾ/ਅਲੀਵਾਲ, (ਬੇਰੀ, ਸ਼ਰਮਾ)- ਅੱਜ ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਅਲੀਵਾਲ ਰੇਂਜ ਦੇ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਦਾਬਾਂਵਾਲ ਦੀ ਅਗਵਾਈ ਹੇਠ ਰੇਂਜ ਅਫਸਰ ਦੇ ਰਵੱਈਏ ਖਿਲਾਫ ਰੋਸ ਧਰਨਾ ਦਿੱਤਾ ਗਿਆ।ਆਗੂਆਂ ਮੰਗ ਕੀਤੀ ਕਿ ਮੌਜੂਦਾ, ਰਹਿੰਦੀਆਂ ਅਤੇ ਕੱਟੀਆਂ ਹਾਜ਼ਰੀਆਂ ਦੀ ਪੇਮੈਂਟ ਤੁਰੰਤ ਕੀਤੀ ਜਾਵੇ, 3 ਸਾਲ ਤੋਂ ਵੱਧ ਤਜਰਬੇ ਵਾਲੇ ਵਰਕਰਾਂ ਨੂੰ ਸਕਿੱਲਡ ਵਰਕਰ ਮੰਨ ਕੇ ਪੂਰਾ ਰੇਟ ਦਿੱਤਾ ਜਾਵੇ, 26 ਦਿਨਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ, ਪਾਸਬੁੱਕਾਂ 'ਤੇ ਦਸਤਖਤ ਕੀਤੇ ਜਾਣ, ਬੰਦ ਪਈ ਨਰਸਰੀ ਘਣੀਏ-ਕੇ-ਬੇਟ ਮੁੜ ਚਾਲੂ ਕੀਤੀ ਜਾਵੇ, ਮੈਡੀਕਲ ਸਹੂਲਤ 'ਤੇ ਕੰਮ ਕਰਨ ਵਾਲੇ ਔਜ਼ਾਰ ਦਿੱਤੇ ਜਾਣ। ਉਕਤ ਆਗੂਆਂ ਸਪੱਸ਼ਟ ਕੀਤਾ ਕਿ ਰੇਂਜ ਅਫਸਰ ਨੇ ਆਪਣੇ ਰਵੱਈਏ ਨੂੰ ਜੇਕਰ ਨਾ ਬਦਲਿਆ ਤਾਂ 24-11-17 ਨੂੰ ਜ਼ਿਲਾ ਪੱਧਰੀ ਧਰਨਾ ਦਿਤਾ ਜਾਵੇਗਾ ਅਤੇ ਰੇਂਜ ਅਫਸਰ ਵਿਰੁੱਧ ਅਲੀਵਾਲ ਵਿਚ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ, ਰੂਪ ਬਸੰਤ, ਮੋਹਨ ਸਿੰਘ, ਬਲਵੀਰ ਸਿੰਘ, ਪ੍ਰਵੀਨ ਕੁਮਾਰ, ਕਮਲਾ, ਪਾਸ਼ੋ, ਜੱਸੀ, ਦਵਿੰਦਰ ਸਿੰਘ ਆਦਿ ਹਾਜ਼ਰ ਸਨ। 


Related News