ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ ਨਾਲ ਜੁੜੀ ਵੱਡੀ ਅਪਡੇਟ

Tuesday, Sep 10, 2024 - 10:03 AM (IST)

ਲੁਧਿਆਣਾ (ਸਹਿਗਲ): 10 ਸਤੰਬਰ ਨੂੰ ਖੰਨਾ ਨੇੜੇ ਨੈਸ਼ਨਲ ਹਾਈਵੇਅ ਜਾਮ ਕਰਨ ਦੇ ਐਲਾਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਮਤਲਬ ਅੱਜ ਨੈਸ਼ਨਲ ਹਾਈਵੇਅ ਜਾਮ ਨਹੀਂ ਹੋਵੇਗਾ। 

ਇਹ ਖ਼ਬਰ ਵੀ ਪੜ੍ਹੋ - ਡਾਕਟਰਾਂ ਨੂੰ ਚਿਤਾਵਨੀ! ਕੰਮ 'ਤੇ ਨਾ ਪਰਤੇ ਤਾਂ ਹੋਵੇਗੀ ਕਾਰਵਾਈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਸਰ ਗੈਸ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਵਿਗਿਆਨੀ ਬੀ.ਐੱਸ. ਔਲਖ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨੂੰ 11 ਤਾਰੀਖ਼ ਨੂੰ ਸਵੇਰੇ 10.30 ਵਜੇ ਗੱਲਬਾਤ ਲਈ ਬੁਲਾਇਆ ਹੈ। ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਸਿੰਘ ਚੀਮਾ ਅਤੇ ਗੁਰਮੀਤ ਸਿੰਘ ਖੁੱਡੀਆਂ ਹਾਜ਼ਰ ਰਹਿਣਗੇ। ਸੰਘਰਸ਼ ਕਮੇਟੀ ਵੱਲੋਂ ਸੁਖਦੇਵ ਸਿੰਘ ਭੁੰਦੜੀ, ਕਮਲਜੀਤ ਖੰਨਾ, ਬਲਵੰਤ ਘੁਡਾਨੀ, ਸੁਰਜੀਤ ਸਿੰਘ, ਸਰਪੰਚ ਚਰਨਜੀਤ ਸਿੰਘ, ਗੁਰਿੰਦਰ ਸਿੰਘ ਆਦਿ ਮੀਟਿੰਗ ਵਿਚ ਹਿੱਸਾ ਲੈਣਗੇ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਹਾਦਸਾ! ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ

ਔਲਖ ਨੇ ਦੱਸਿਆ ਕਿ 20 ਅਗਸਤ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਸਰਕਾਰ ਵੱਲੋਂ ਹਾਜ਼ਰ ਵੱਖ-ਵੱਖ ਵਿਗਿਆਨੀ, ਮਾਹਰ ਅਤੇ ਪ੍ਰਸ਼ਾਸਨਕ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਉਨ੍ਹਾਂ ਨੇ ਬਾਇਓਗੈਸ ਪਲਾਂਟਸ ਨੂੰ ਲੈ ਕੇ ਪ੍ਰਿਜ਼ੈਂਟੇਸ਼ਨ ਦਿੱਤੀ ਸੀ। ਉਸ ਦੇ ਜਵਾਬ ਵਿਚ ਉਹ ਕੋਈ ਠੋਸ ਪੱਖ ਪੇਸ਼ ਨਹੀਂ ਕਰ ਸਕੇ, ਜਿਸ ਨੂੰ ਲੈ ਕੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਾਇਓਗੈਸ ਪਲਾਂਟਸ ਗ੍ਰੀਨ ਰਿਵਾਲਿਊਸ਼ਨ ਦਾ ਹਿੱਸਾ ਹਨ ਤੇ ਇਸ ਨਾਲ ਵਾਤਾਵਰਨ, ਧਰਤੀ ਹੇਠਲੇ ਪਾਣੀ ਅਤੇ ਲੋਕਾਂ ਦੀ ਸਿਹਤ ਨੂੰ ਕੋਈ ਖ਼ਤਰਾ ਨਹੀਂ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News