ਲੁਧਿਆਣੇ ''ਚ ਤੜਕਸਾਰ ਚੱਲੀ ਗੋਲ਼ੀ, ਦਹਿਲ ਗਏ ਲੋਕ
Friday, Nov 15, 2024 - 12:52 PM (IST)

ਲੁਧਿਆਣਾ (ਅਨਿਲ): ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਰਾਹੋਂ ਰੋਡ 'ਤੇ ਅੱਜ ਤੜਕਸਾਰ ਇਕ ਚੋਰ ਸੜਕ ਦੇ ਕੰਢੇ ਖੜ੍ਹੇ ਟ੍ਰੈਕਟਰ ਨੂੰ ਚੋਰੀ ਕਰ ਰਿਹਾ ਸੀ, ਇਸੇ ਦੌਰਾਨ ਟ੍ਰੈਕਟਰ ਦੇ ਮਾਲਕ ਦੀ ਅੱਖ ਖੁਲ੍ਹ ਗਈ ਤੇ ਉਸ ਨੇ ਚੋਰ 'ਤੇ ਆਪਣੀ ਪਿਸਤੌਲ ਨਾਲ ਫ਼ਾਇਰ ਕਰ ਦਿੱਤਾ। ਗੋਲ਼ੀ ਚੋਰ ਦੇ ਪੈਰ ਵਿਚ ਜਾ ਲੱਗੀਸ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 3 ਵਜੇ ਦੇ ਕਰੀਬ ਇਕਵਿਅਕਤੀ ਟ੍ਰੈਕਟਰ ਚੋਰੀ ਕਰ ਰਿਹਾ ਸੀ। ਇਸ ਦੌਰਾਨ ਟ੍ਰੈਕਟਰ ਦੇ ਮਾਲਕ ਦੀ ਅੱਖ ਖੁੱਲ੍ਹ ਗਈ ਤੇ ਉਹ ਟ੍ਰੈਕਟਰ ਚੋਰੀ ਕਰਨ ਵਾਲੇ ਦੇ ਪਿੱਛੇ ਭੱਜਿਆ, ਪਰ ਚੋਰ ਨੇ ਟ੍ਰੈਕਟਰ ਭਜਾ ਲਿਆ। ਇਸ ਦੌਰਾਨ ਟ੍ਰੈਕਟਰ ਮਾਲਕ ਨੇ ਆਪਣੀ ਪਿਸਤੌਲ ਨਾਲ ਟ੍ਰੈਕਟਰ ਦੇ ਟਾਇਰ 'ਤੇ ਗੋਲ਼ੀ ਚਲਾ ਦਿੱਤੀ, ਪਰ ਗੋਲ਼ੀ ਚੋਰ ਦੇ ਪੈਰ ਵਿਚ ਜਾ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਉਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਟ੍ਰੈਕਟਰ ਚੋਰੀ ਕਰਨ ਵਾਲੇ ਦੀ ਪਛਾਣ ਵਿਸ਼ਾਲ ਕੁਮਾਰ ਵਜੋਂ ਹੋਈ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰ ਦਾ ਇਲਾਜ ਸਿਵਲ ਹਸਪਤਾਲ ਵਿਚ ਕਰਵਾਇਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8