ਧਮਾਕਿਆਂ ਨਾਲ ਦਹਿਲਿਆ ਪੰਜਾਬ! ਟਰਾਂਸਫਾਰਮਰ ਦੇ ਸਟਾਕ ਨੂੰ ਲੱਗੀ ਭਿਆਨਕ ਅੱਗ, ਲੋਕਾਂ ’ਚ ਫੈਲੀ ਦਹਿਸ਼ਤ
Sunday, Apr 20, 2025 - 11:37 PM (IST)

ਮਲੋਟ, (ਜੁਨੇਜਾ, ਵਿਕਾਸ, ਗੋਇਲ)- ਐਤਵਾਰ ਦੁਪਿਹਰ ਵੇਲੇ ਮਲੋਟ-ਬਠਿੰਡਾ ਰੋਡ ’ਤੇ ਬਣੇ 132 ਕੇ. ਵੀ. ਗਰਿੱਡ ’ਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪੁੱਜਣ ਦੇ ਬਾਵਜੂਦ ਅੱਗ ਬੁਝਾਉਣ ਲਈ ਕਰਮਚਾਰੀ ਭਾਰੀ ਮੁਸ਼ੱਕਤ ਕਰ ਰਹੇ ਸਨ। 4 ਘੰਟਿਆਂ ਦੀ ਮੁਸ਼ੱਕਤ ਨਾਲ ਅੱਗ ’ਤੇ ਕਾਫੀ ਹੱਦ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ।
ਜਾਣਕਾਰੀ ਅਨੁਸਾਰ ਮਲੋਟ ਦੇ 132 ਕੇ. ਵੀ. ਗਰਿੱਡ ’ਚ ਅਚਾਨਕ ਬਿਜਲੀ ਘਰ ਅੰਦਰ ਪਏ ਪੁਰਾਣੇ ਟਰਾਂਸਫਾਰਮਰਾਂ ਨੂੰ ਅੱਗ ਲੱਗ ਗਈ। ਵੇਖਦਿਆਂ-ਵੇਖਦਿਆਂ ਹੀ ਇਹ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਅੰਦਰ ਪਏ ਨਵੇਂ-ਪੁਰਾਣੇ ਟਰਾਂਸਫਾਰਮਰਾਂ ਦੇ ਬਲਾਸਟ ਹੋਣ ਲੱਗ ਪਏ, ਜਿਸ ਕਾਰਨ ਆਸਪਾਸ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ।
ਇਸ ਮਾਮਲੇ ’ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ’ਤੇ ਮਲੋਟ ਤੋਂ ਬਿਨਾਂ ਅਬੋਹਰ, ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਪਰ ਅੱਜ ਇੰਨੀ ਭਿਆਨਕ ਸੀ ਤੇ ਫੈਲਦੀ ਜਾ ਰਹੀ ਸੀ।