5.37 ਕਿੱਲੋ ਹੈਰੋਇਨ ਸਮੇਤ ਭਾਰੀ ਮਾਤਰਾਂ ''ਚ ਨਸ਼ੀਲੇ ਪਦਾਰਥ ਕਰਵਾਏ ਗਏ ਨਸ਼ਟ

Thursday, Mar 12, 2026 - 06:00 PM (IST)

5.37 ਕਿੱਲੋ ਹੈਰੋਇਨ ਸਮੇਤ ਭਾਰੀ ਮਾਤਰਾਂ ''ਚ ਨਸ਼ੀਲੇ ਪਦਾਰਥ ਕਰਵਾਏ ਗਏ ਨਸ਼ਟ

ਜੈਤੋ (ਰਘੂਨੰਦਨ ਪਰਾਸ਼ਰ) : ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ, ਫਰੀਦਕੋਟ ਦੀ ਨਿਗਰਾਨੀ ਹੇਠ ਵੀਰਵਾਰ ਨੂੰ ਜ਼ਿਲ੍ਹਾ ਲੈਵਲ ਡਰੱਗ ਡਿਸਪੋਜਲ ਕਮੇਟੀ ਮੈਬਰਾਂ ਵੱਲੋਂ ਸੇਲ ਲਿਮਟਿਡ ਪਾਵਰ ਪਲਾਟ ਸੇਡਾ ਸਿੰਘ ਵਾਲਾ ਵਿਖੇ 5.37 ਕਿਲੋਗ੍ਰਾਮ ਤੋਂ ਵੱਧ ਹੈਰੋਇਨ, 1 ਕੁਇੰਟਲ 78 ਕਿਲੋ ਪੋਸਤ, 8650 ਨਸ਼ੀਲੀਆਂ ਗੋਲੀਆਂ/ਕੈਪਸੂਲ, 202 ਗ੍ਰਾਮ ਆਈਸ ਡਰੱਗ ਅਤੇ 1 ਕਿਲੋ ਤੋਂ ਵੱਧ ਗਾਂਜਾ ਨੂੰ ਨਸ਼ਟ ਕੀਤਾ ਗਿਆ। ਐੱਸ.ਐੱਸ.ਪੀ. ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੇ ਦੀ ਇਹ ਭਾਰੀ ਮਾਤਰਾ, ਜੋ 66 ਐਨ.ਡੀ.ਪੀ.ਐੱਸ. ਮਾਮਲਿਆਂ ਨਾਲ ਸਬੰਧਤ ਹੈ, ਜਿਸ ਨੂੰ ਕਿ ਅੱਜ ਪੂਰੀ ਪਾਰਦਰਸ਼ਤਾ ਨਾਲ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰੀਦਕੋਟ ਪੁਲਸ ਵੱਲੋ ਮਾਰਚ 2025 ਤੋਂ ਲੈ ਕੇ ਹੁਣ ਤੱਕ 1089 ਮੁਕੱਦਮੇ ਦਰਜ ਕਰਕੇ 1652 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। 

ਇਸ ਦੇ ਨਾਲ ਹੀ ਪਿਛਲੇ ਮਹਿਜ਼ 19 ਮਹੀਨਿਆ ਦੌਰਾਨ ਨਸ਼ਾ ਤਸਕਰਾ ਦੀ 9 ਕਰੋੜ ਤੋ ਜ਼ਿਆਦਾ ਕੀਮਤ ਦੀ ਜਾਇਦਾਤ ਸਬੰਧਤ ਅਥਾਰਟੀ ਪਾਸੋਂ ਮਨਜ਼ੂਰੀ ਹਾਸਲ ਕਰਨ ਉਪਰੰਤ ਫਰੀਜ਼ ਕਰਵਾਈ ਗਈ ਹੈ। ਐੱਸ.ਐੱਸ.ਪੀ. ਨੇ ਇਸ ਦੌਰਾਨ ਪਬਲਿਕ ਨੂੰ ਅਪੀਲ ਕੀਤੀ ਕਿ ਨਸ਼ਿਆਂ ਖ਼ਿਲਾਫ਼ ਲੜਾਈ ਵਿਚ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਅਤੇ ਨਸ਼ਾ ਤਸਕਰ ਜਾਂ ਸਪਲਾਇਰ ਦੀ ਜਾਣਕਾਰੀ ਸਾਂਝੀ ਕਰਨ ਕਰਨ ਲਈ ਜਾਰੀ ਕੀਤੀ ਗਈ ਸੇਫ ਪੰਜਾਬ ਐਂਟੀ-ਡਰੱਗ ਹੈਲਪਲਾਈਨ ਨੰਬਰ 97791-00200 ਦੀ ਵਰਤੋ ਕਰਨ, ਤੁਹਾਡੀ ਪਹਿਚਾਣ ਪੂਰੀ ਤਰ੍ਹਾ ਗੁਪਤ ਰੱਖੀ ਜਾਵੇਗੀ।


author

Gurminder Singh

Content Editor

Related News