ਮਾਰਕਫੈੱਡ ਦੇ ਗੋਦਾਮ ''ਚ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ

04/26/2018 7:07:23 AM

ਸੁਨਾਮ(ਬਾਂਸਲ, ਮੰਗਲਾ)—ਲਹਿਰਾਗਾਗਾ-ਜਾਖਲ ਰੋਡ 'ਤੇ ਮਾਰਕਫੈੱਡ ਦੇ ਗੋਦਾਮ 'ਚ ਅਚਾਨਕ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗਣ ਨਾਲ ਨੁਕਸਾਨ ਹੋ ਗਿਆ ਪਰ ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਮੌਕੇ ਬ੍ਰਾਂਚ ਮੈਨੇਜਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ 11.30 ਵਜੇ ਆਪਣੇ ਦਫਤਰ 'ਚ ਬੈਠੇ ਸਨ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਕਣਕ ਦੇ ਸਟੋਰ 'ਚ ਅੱਗ ਲੱਗ ਗਈ ਹੈ। ਇਹ ਅੱਗ ਵਧਦੀ-ਵਧਦੀ ਚਾਰ ਚੱਕਿਆਂ 'ਚ ਫੈਲ ਗਈ। ਸੁਨਾਮ ਅਤੇ ਸੰਗਰੂਰ ਦੀ ਆਈ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ।  ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾ 'ਚ ਕਰੀਬ 5000 ਬਾਰਦਾਨਾ ਖਰਾਬ ਹੋ ਗਿਆ। ਮੌਕੇ 'ਤੇ ਪੁੱਜੇ ਕਾਂਗਰਸੀ ਆਗੂ ਹਰਮਨ ਬਾਜਵਾ ਨੇ ਕਿਹਾ ਕਿ ਬਹੁਤ ਮੰਦਭਾਗਾ ਹਾਦਸਾ ਹੈ, ਜਿਸ 'ਤੇ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਨੇ ਬੜੀ ਮਿਹਨਤ ਨਾਲ ਇਸ 'ਤੇ ਕਾਬੂ ਪਾਇਆ। ਸ਼ਹਿਰ 'ਚ ਫਾਇਰ ਬ੍ਰਿਗੇਡ ਦੇ ਆਉਣ ਨਾਲ ਵੱਡੇ ਹਾਦਸਿਆਂ ਨੂੰ ਠੱਲ੍ਹ ਪਵੇਗੀ। 


Related News