ਗੈਰ-ਕਾਨੂੰਨੀ ਕਬਾੜ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ, ਹਰ ਪਾਸੇ ਫੈਲਿਆ ਧੂੰਆਂ ਹੀ ਧੂੰਆਂ

04/20/2024 10:30:43 AM

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਖੋੜਾ ਕਾਲੋਨੀ ਵਿਚ ਸ਼ਨੀਵਾਰ ਨੂੰ ਹਸਪਤਾਲ ਨੇੜੇ ਇਕ ਕਬਾੜ ਦੇ ਗੋਦਾਮ 'ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਪੂਰੇ ਇਲਾਕੇ ਵਿਚ ਧੂੰਆਂ ਹੋਣ ਕਾਰਨ ਆਲੇ-ਦੁਆਲੇ ਦੇ ਲੋਕਾਂ ਨੂੰ ਮੁਸ਼ਕਲ ਹੋਈ। ਦੱਸਿਆ ਜਾ ਰਿਹਾ ਹੈ ਕਿ ਕਬਾੜ ਦਾ ਗੋਦਾਮ ਗੈਰ-ਕਾਨੂੰਨੀ ਰੂਪ ਨਾਲ ਬਣਾਇਆ ਗਿਆ ਸੀ। ਸਥਾਨਕ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। 

ਮੌਕੇ 'ਤੇ ਅੱਗ ਬੁਝਾਉਣ ਦਾ ਕੰਮ ਕੀਤਾ ਗਿਆ। ਇਸ ਲਈ ਨੋਇਡਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਮੁੱਖ ਫਾਇਰ ਅਫ਼ਸਰ ਰਾਹੁਲ ਪਾਲ ਮੁਤਾਬਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਅੱਜ ਸਵੇਰੇ ਖੋਡਾ ਕਾਲੋਨੀ ਦੇ ਇਕ ਗੋਦਾਮ 'ਚ ਅੱਗ ਲੱਗਣ ਦੀ ਸੂਚਨਾ ਮਿਲੀ। ਤੁਰੰਤ ਵੈਸ਼ਾਲੀ ਫਾਇਰ ਸਟੇਸ਼ਨ ਤੋਂ ਤਿੰਨ ਫਾਇਰ ਬ੍ਰਿਗੇਡ ਦੀਆਂ ਟੀਮਾਂ, ਸਾਹਿਬਾਬਾਦ ਸਟੇਸ਼ਨ ਤੋਂ ਦੋ ਅਤੇ ਕੋਤਵਾਲੀ ਸਟੇਸ਼ਨ ਤੋਂ ਤਿੰਨ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ।

ਨੋਇਡਾ ਸੈਕਟਰ ਤੋਂ ਇਕ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ। ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਅੱਗ ਲੱਗਣ ਦੇ ਕਾਰਨ ਅਜੇ ਸਾਫ਼ ਨਹੀਂ ਹੋ ਸਕਿਆ। ਮੰਨਿਆ ਜਾ ਰਿਹਾ ਹੈ ਕਿ ਕਿਸੇ ਸ਼ਾਰਟ ਸਰਕਿਟ ਦੀ ਵਜ੍ਹਾ ਨਾਲ ਅੱਗ ਲੱਗੀ ਹੋਵੇਗੀ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਜੇਕਰ ਇਹ ਅੱਗ ਫੈਲ ਜਾਂਦੀ ਤਾਂ ਆਲੇ-ਦੁਆਲੇ ਦੇ ਹਿੱਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਸੀ।


Tanu

Content Editor

Related News