ਚੈੱਕ ਰਾਹੀਂ 8 ਲੱਖ 80 ਹਜ਼ਾਰ ਰੁਪਏ ਕੱਢਵਾਉਣ ਦੇ ਦੋਸ਼ ’ਚ 2 ਲੋਕ ਨਾਮਜ਼ਦ

Saturday, Oct 12, 2024 - 03:09 PM (IST)

ਚੈੱਕ ਰਾਹੀਂ 8 ਲੱਖ 80 ਹਜ਼ਾਰ ਰੁਪਏ ਕੱਢਵਾਉਣ ਦੇ ਦੋਸ਼ ’ਚ 2 ਲੋਕ ਨਾਮਜ਼ਦ

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੇ ਨਗਰ ਕੌਂਸਲ ਫਿਰੋਜ਼ਪੁਰ ਦੇ ਕਮਿਸ਼ਨ ਖ਼ਾਤੇ ਵਿਚੋਂ ਚੈੱਕਾਂ ਰਾਹੀਂ 8 ਲੱਖ 80 ਹਜ਼ਾਰ ਰੁਪਏ ਕੱਢਵਾਉਣ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਨਗਰ ਕੌਂਸਲ ਦੇ ਲੇਖਾਕਾਰ ਅਤੇ ਲੇਖਾ ਕਲਰਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੱਤਰ ਨੰਬਰ 2443 ਰਾਹੀਂ ਇਕ ਪੱਤਰ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮੌਸੂਲ ਹੋਇਆ ਕਿ ਦੋਸ਼ੀਅਨ ਯੋਗੇਸ਼ ਸ਼ਰਮਾ (ਲੇਖਾਕਾਰ) ਅਤੇ ਹੇਮੰਤ ਕੁਮਾਰ (ਲੇਖਾ ਕਲਰਕ) ਵੱਲੋਂ ਕਮਿਸ਼ਨ ਦੇ ਖ਼ਾਤੇ ਵਿਚੋਂ ਵੱਖ-ਵੱਖ ਤਾਰੀਖ਼ਾਂ ਨੂੰ ਚੈੱਕਾਂ ਰਾਹੀਂ 8 ਲੱਖ 80 ਹਜ਼ਾਰ ਰੁਪਏ ਕੱਢਵਾਏ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਅਨ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
 


author

Babita

Content Editor

Related News