ਖੇਤਾਂ ਨੂੰ ਪਾਣੀ ਲਾਉਣ ਗਿਆ ਮੋਚਪੁਰ ਦਾ ਸਾਬਕਾ ਸਰਪੰਚ ਲਾਪਤਾ

03/16/2018 10:26:54 AM

ਕਾਹਨੂੰਵਾਨ/ਗੁਰਦਾਸਪੁਰ (ਵਿਨੋਦ) -ਪਿੰਡ ਮੋਚਪੁਰ ਦਾ ਸਰਪੰਚ ਆਪਣੇ ਘਰੋਂ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਪਰ ਅਚਾਨਕ ਲਾਪਤਾ ਹੋ ਗਿਆ।ਲਾਪਤਾ ਹੋਏ ਸਾਬਕਾ ਸਰਪੰਚ ਜਗੀਰ ਸਿੰਘ ਪੁੱਤਰ ਪੂਰਨ ਸਿੰਘ ਦੇ ਵੱਡੇ ਭਰਾ ਕਰਤਾਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ 8 ਵਜੇ ਜਗੀਰ ਸਿੰਘ ਆਪਣੇ ਕਣਕ ਦੇ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਪਰ ਪੂਰੀ ਰਾਤ ਬੀਤ ਜਾਣ 'ਤੇ ਵੀ ਸਵੇਰੇ ਤੱਕ ਆਪਣੇ ਘਰ ਨਹੀਂ ਸੀ ਪੁੱਜਾ। ਸਰਪੰਚ ਜਗੀਰ ਸਿੰਘ ਦਾ ਮੋਬਾਇਲ, ਘੜੀ ਅਤੇ ਕੱਪੜੇ ਆਦਿ ਦਰਿਆ ਬਿਆਸ ਦੇ ਕੰਢੇ ਤੋਂ ਮਿਲੇ ਹਨ ਪਰ ਸਰਪੰਚ ਜਗੀਰ ਸਿੰਘ ਦਾ ਕੁਝ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਅਸੀਂ ਥਾਣਾ ਭੈਣੀ ਮੀਆਂ ਖਾਂ ਵਿਖੇ ਉਸ ਦੇ ਲਾਪਤਾ ਹੋਣ ਦੀ ਇਤਲਾਹ ਦੇ ਦਿੱਤੀ ਹੈ।


Related News