ਪੰਜਾਬੀ ਵਿਅਕਤੀ ਨੂੰ ਇਟਾਲੀਅਨ ਸਾਬਕਾ ਪੁਲਸ ਮੁਲਾਜ਼ਮ ਨੇ ਮਾਰੀ ਗੋਲੀ, ਹੋਈ ਮੌਤ

Tuesday, Apr 16, 2024 - 04:10 AM (IST)

ਪੰਜਾਬੀ ਵਿਅਕਤੀ ਨੂੰ ਇਟਾਲੀਅਨ ਸਾਬਕਾ ਪੁਲਸ ਮੁਲਾਜ਼ਮ ਨੇ ਮਾਰੀ ਗੋਲੀ, ਹੋਈ ਮੌਤ

ਬਰੇਸ਼ੀਆ (ਦਲਵੀਰ ਕੈਂਥ) - ਇਟਲੀ ਦੇ ਸ਼ਹਿਰ ਬਰੇਸ਼ੀਆ ਵਿਚ ਰਹਿ ਰਹੇ ਸਤਪਾਲ ਸਿੰਘ (55) ਪਿੰਡ ਟਾਹਲੀ ਦਾ ਬੀਤੀ ਰਾਤ ਇੱਕ ਇਟਾਲੀਅਨ ਵਿਅਕਤੀ ਯੂਸੇਪੇ ਵੈਲੇਤੀ (75) ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸਤਪਾਲ ਸਿੰਘ ਆਪਣੇ ਪਿੱਛੇ ਪਤਨੀ ਅਤੇ 2 ਪੁੱਤਰ ਛੱਡ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 13 ਅਪ੍ਰੈਲ ਸ਼ਨੀਵਾਰ ਵਾਲੇ ਦਿਨ ਸਤਪਾਲ ਸਿੰਘ ਸ਼ਾਮ ਨੂੰ ਆਪਣੇ ਘਰ ਵਿਚ ਮੌਜੂਦ ਸੀ, ਜਦੋਂ ਉਥੇ ਉਸ ਦਾ ਇੱਕ ਜਾਣਕਾਰ ਇਟਾਲੀਅਨ ਸਾਬਕਾ ਪੁਲਸ ਮੁਲਾਜ਼ਮ ਯੂਸੇਪੇ ਵੇਲੇਤੀ ਆਇਆ ਜੋ ਨਸ਼ੇ ਦੀ ਹਾਲਤ ਵਿਚ ਸੀ। ਕੁਝ ਬਹਿਸਬਾਜੀ ਤੋਂ ਬਾਅਦ ਉਸ ਨੇ ਸਤਪਾਲ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਘਰ ਤੋਂ ਬਾਹਰ ਜਾ ਕੇ ਯੂਸੇਪੇ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਗੋਲੀ ਲੱਗਣ ਕਾਰਨ ਸਤਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਯੂਸੇਪੇ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਹੈ।

ਇਹ ਖਬਰ ਅੱਗ ਵਾਂਗ ਜਲਦੀ ਹੀ ਬਰੇਸ਼ੀਆ ਵਿਚ ਫੈਲ ਗਈ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਕਿਉਂਕਿ ਉਸ ਦਿਨ ਬਰੇਸ਼ੀਆ ਵਿਚ ਨਗਰ ਕੀਰਤਨ ਹੋਇਆ ਸੀ ਸਤਪਾਲ ਸਿੰਘ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਘਰ ਵਾਪਿਸ ਪਰਤਿਆ ਹੀ ਸੀ ਕਿ ਇਹ ਭਾਣਾ ਵਰਤ ਗਿਆ। ਸਤਪਾਲ ਸਿੰਘ ਪਿੰਡ ਟਾਹਲੀ ਜੋ ਕਿ ਕਾਫੀ ਸਮੇਂ ਤੋਂ ਇਟਲੀ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ, ਪੂਰੇ ਇਲਾਕੇ ਵਿਚ ਖਬਰ ਸੁਣ ਕੇ ਦਹਿਸ਼ਤ ਪੈ ਗਈ। ਗੁਰੂ ਘਰ ਦੀਆਂ ਕਮੇਟੀਆਂ ਵਲੋਂ ਅਤੇ ਗੁਰਦੁਆਰਾ ਸਾਹਿਬ ਫਲੈਰੋ ਦੀ ਕਮੇਟੀ ਵਲੋਂ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਸਤਪਾਲ ਸਿੰਘ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨ੍ਹਾ ਵਿਚ ਨਿਵਾਸ ਬਖਸ਼ੇ। 

ਜਿਕਰਯੋਗ ਹੈ ਕਿ ਇਹ ਅਜਿਹੀ ਤੀਸਰੀ ਘਟਨਾ ਹੈ, ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਦਾ ਵੀ ਬਰੇਸ਼ੀਆ ਵਿਖੇ ਕੁਝ ਲੋਕਾਂ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਇੱਕ ਹੋਰ ਘਟਨਾ ਨੋਵੇਲਾਰਾ ਰੀਜੋਮੀਲਿਆ ਸਾਇਡ 'ਤੇ ਇੱਕ ਗੁਰਸਿੱਖ ਪੰਜਾਬੀ ਵਿਅਕਤੀ ਦਾ ਕੁਝ ਲੁਟੇਰੇ ਕਿਸਮ ਦੇ ਲੋਕਾਂ ਵਲੋਂ ਲੁੱਟ ਖੋਹ ਕਰਨ ਉਪੰਰਤ ਹਰਪਾਲ ਸਿੰਘ ਦਾ ਕਤਲ ਕਰ ਦਿਤਾ ਗਿਆ ਸੀ। ਪੁਲਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਹ ਉਹੀ ਇਟਾਲੀਅਨ ਹੈ ਜਿਸ ਤੋਂ ਬੀਤੇ ਸਮੇਂ ਵਿੱਚ ਸਤਪਾਲ ਸਿੰਘ ਨੇ ਘਰ ਖਰੀਦੀਆ ਸੀ ਅਤੇ ਇਸ ਘਰ ਦੇ ਕਾਰਨ ਹੀ ਮੁਲਜ਼ਮ ਸਤਪਾਲ ਸਿੰਘ ਅਤੇ ਉਸ ਦੇ ਬੇਟੇ ਨਾਲ ਅਕਸਰ ਲੜਦਾ ਸੀ ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News