ਆਪਣੀ ਧੀ ''ਤੇ ਹੀ ਬੇਈਮਾਨ ਹੋਇਆ ਕਲਯੁਗੀ ਪਿਓ, ਮੇਨ ਗੇਟ ਬੰਦ ਕਰਕੇ ਟੱਪੀਆਂ ਦਰਿੰਦਗੀ ਦੀਆਂ ਹੱਦਾਂ

07/24/2017 10:26:34 AM

ਰਾਮਾਂ ਮੰਡੀ (ਪਰਮਜੀਤ) : ਇੱਥੋਂ ਦੀ ਪੁਲਸ ਨੇ ਇਕ ਅਜਿਹੇ ਕਲਯੁਗੀ ਪਿਓ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਸ 'ਤੇ ਉਸ ਦੀ ਹੀ ਧੀ ਨੇ ਜ਼ਬਰ-ਜਨਾਹ ਕਰਨ ਦਾ ਦੋਸ਼ ਲਾਇਆ ਹੈ । ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਲੜਕੀ ਨੇ ਦੱਸਿਆ ਕਿ ਉਹ 4 ਭੈਣ-ਭਰਾ ਹਨ। ਉਸ ਦੀ ਵੱਡੀ ਭੈਣ ਵਿਆਹੀ ਹੋਈ ਹੈ ਅਤੇ ਉਸ ਦਾ ਇਕ ਭਰਾ ਉਸ ਦੀ ਭੂਆ ਕੋਲ ਪੜ੍ਹਦਾ ਹੈ। ਉਹ ਆਪਣੀ ਮਾਂ, ਭਰਾ ਅਤੇ ਪਿਤਾ ਨਾਲ ਰਹਿੰਦੀ ਹੈ ਅਤੇ ਉਸ ਦਾ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਬੀਤੇ ਦਿਨ ਉਸ ਦੀ ਮਾਂ ਅਤੇ ਭਰਾ ਪਿੰਡ ਨੰਗਲਾ ਵਿਖੇ ਕਣਕ ਲੈਣ ਗਏ ਹੋਏ ਸਨ ਤਾਂ ਉਸ ਦਾ ਪਿਤਾ ਘਰੇ ਆਇਆ ਅਤੇ ਘਰ ਦਾ ਮੇਨ ਗੇਟ ਬੰਦ ਕਰ ਕੇ ਉਸ ਨੇ ਦਰਿੰਦਗੀ ਦੀਆਂ ਹੱਦਾਂ ਟੱਪਦੇ ਹੋਏ ਉਸ ਨਾਲ ਬਲਾਤਕਾਰ ਕੀਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਉਸ ਦੀ ਮਾਂ ਨੇ ਆ ਕੇ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ।
ਰਾਮਾਂ ਪੁਲਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਦੇਵ ਸਿੰਘ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਿਤਾ ਸੁਖਪਾਲ ਸਿੰਘ ਵਾਸੀ ਪਿੰਡ ਨਗਲਾ ਹਾਲ ਆਬਾਦ ਪਿੰਡ ਰਾਮਾਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਪੀੜਤਾ ਦਾ ਪਿਤਾ ਅਜੇ ਫਰਾਰ ਹੈ, ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।
 


Related News