ਜੇਲ੍ਹ 'ਚ ਹਵਾਲਾਤੀ ਪੁੱਤ ਨੂੰ ਹੈਰੋਇਨ ਦੇਣ ਪੁੱਜਾ ਪਿਓ, ਪੁਲਸ ਨੇ ਲਈ ਤਲਾਸ਼ੀ ਤਾਂ...

Saturday, May 20, 2023 - 09:36 AM (IST)

ਲੁਧਿਆਣਾ (ਸਿਆਲ) : ਇੱਥੇ ਸੈਂਟਰਲ ਜੇਲ੍ਹ ’ਚ ਹਵਾਲਾਤੀ ਪੁੱਤਰ ਨਾਲ ਮੁਲਾਕਾਤ ਕਰਨ ਦੀ ਆੜ ’ਚ ਹੈਰੋਇਨ ਦੇਣ ਪੁੱਜੇ ਪਿਓ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਸਹਾਇਕ ਸੁਪਰੀਡੈਂਟ ਸੁਖਦੇਵ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਦਿਨੇਸ਼ ਸਿੰਘ ਪੁੱਤਰ ਜਗਦੀਪ ਸਿੰਘ, ਜਗਦੀਪ ਸਿੰਘ ਪੁੱਤਰ ਗੱਜਣ ਸਿੰਘ ’ਤੇ ਐੱਨ. ਡੀ. ਪੀ. ਐੱਸ. ਅਤੇ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਜਾਣੋ 22 ਤਾਰੀਖ਼ ਤੱਕ ਕਿਹੋ ਜਿਹਾ ਰਹੇਗਾ ਮੌਸਮ

ਸਹਾਇਕ ਸੁਪਰੀਡੈਂਟ ਸੁਖਦੇਵ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਹਵਾਲਾਤੀ ਦਿਨੇਸ਼ ਸਿੰਘ ਧਾਰਾ 376 ਤਹਿਤ ਕੇਸ ਦਰਜ ਹੋਣ ’ਤੇ ਜੇਲ੍ਹ ’ਚ ਬੰਦ ਹੈ। ਉਸ ਦਾ ਪਿਤਾ ਜਗਦੀਪ ਸਿੰਘ ਆਪਣੇ ਹਵਾਲਾਤੀ ਪੁੱਤ ਨਾਲ ਮੁਲਾਕਾਤ ਕਰਨ ਲਈ ਆਇਆ ਸੀ। ਤਲਾਸ਼ੀ ਲੈਣ ’ਤੇ ਉਸ ਤੋਂ 4.4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਨੇ ਜਾਂਚ ਦੌਰਾਨ ਦੌਰਾਨ ਮੰਨਿਆ ਕਿ ਉਸ ਨੇ ਇਹ ਹੈਰੋਇਨ ਆਪਣੇ ਹਵਾਲਾਤੀ ਪੁੱਤਰ ਨੂੰ ਦੇਣੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਫਰਜ਼ੀ ਬੁਢਾਪਾ ਪੈਨਸ਼ਨ ਬਣੀ ਵੱਡੀ Tension, ਰਿਕਵਰੀ ਤੋਂ ਬਚਣ ਲਈ ਲੋਕ ਲਾ ਰਹੇ ਬਹਾਨੇ

ਪੁਲਸ ਜਾਂਚ ਅਧਿਕਾਰੀ ਹਰਦੇਵ ਸਿੰਘ ਨੇ ਦੱਸਿਆ ਕਿ ਹਵਾਲਾਤੀ ਦੇ ਪਿਤਾ ਜਗਦੀਪ ਸਿੰਘ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਹਵਾਲਾਤੀ ਬੇਟੇ ਦਿਨੇਸ਼ ਸਿੰਘ ’ਤੇ ਵੀ ਐੱਨ. ਡੀ. ਪੀ. ਐੱਸ. ਅਤੇ 52-ਏ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਅੰਤਰਰਾਸ਼ਟਰੀ ਬਜ਼ਾਰ ’ਚ ਇਸ ਦੀ ਕੀਮਤ 2 ਲੱਖ ਦੇ ਲਗਭਗ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News