ਕਲਯੁੱਗ ਦਾ ਬੁਰਾ ਜ਼ਮਾਨਾ, ਰੋਟੀ ਮੰਗਣ ’ਤੇ ਪੁੱਤ ਨੇ ਕੁੱਟ-ਕੁੱਟ ਲਹੂ-ਲੁਹਾਨ ਕੀਤਾ ਪਿਓ
Wednesday, Apr 19, 2023 - 05:50 PM (IST)

ਅਬੋਹਰ (ਸੁਨੀਲ) : ਪਿੰਡ ਤੂਤਵਾਲਾ ਵਾਸੀ ਇਕ ਵਿਅਕਤੀ ਨੂੰ ਅੱਜ ਉਸੇ ਦੇ ਬੇਟੇ ਨੇ ਘਰ ਵਿਚ ਸਵੇਰੇ ਰੋਟੀ ਮੰਗਣ ’ਤੇ ਕੁੱਟ-ਕੁੱਟ ਕੇ ਲਹੂ ਲੁਹਾਨ ਕਰ ਦਿੱਤਾ, ਜਿਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਇਲਾਜ ਅਧੀਨ ਗੁਰਬਖਸ਼ ਸਿੰਘ ਪੁੱਤਰ ਬਲਦੇਵ ਸਿੰਘ ਉਮਰ ਕਰੀਬ 60 ਸਾਲਾ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 9 ਵਜੇ ਜਦ ਉਸਨੇ ਘਰ ਵਿਚ ਅਪਣੀ ਪਤਨੀ ਕੁਲਦੀਪ ਤੋਂ ਰੋਟੀ ਮੰਗੀ ਤਾਂ ਉਨ੍ਹਾਂ ਵਿਚ ਕਹਾਸੁਣੀ ਹੋ ਗਈ।
ਇਸੇ ਨਾਲ ਗੁੱਸੇ ਵਿਚ ਆਏ ਉਸਦੇ ਪੁੱਤ ਪਰਮਜੀਤ ਨੇ ਘਰ ਵਿਚ ਪਈ ਇਕ ਡਾਂਗ ਚੁੱਕੀ ਅਤੇ ਉਸ ’ਤੇ ਪਸ਼ੂਆਂ ਦੀ ਤਰ੍ਹਾਂ ਵਾਰ ਕਰਦੇ ਹੋਏ ਹੱਥ ਲੱਤਾਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜਿਆ ਤਾਂ ਫਿਰ ਤੋਂ ਗੇਟ ਕੋਲ ਸੁੱਟ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸਦੀ ਜੇਬ੍ਹ ਵਿਚ ਰੱਖੇ ਡੇਢ ਸੌ ਰੁਪਏ ਵੀ ਕੱਢ ਲਏ ਤਾਂ ਜੋ ਮੈਂ ਕਿਤੇ ਆ ਜਾ ਨਾ ਸਕਾਂ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਆਪਣੇ ਭਰਾ ਸ਼ੀਤਲ ਦੇ ਘਰ ਪੁੱਜਾ ਅਤੇ ਆਪਣੀ ਜਾਨ ਬਚਾਈ।